06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਠੀਕਰੀਵਾਲਾ ਜ਼ੋਨ ਤੋਂ ਉਮੀਦਵਾਰ ਜਗਸੀਰ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ <br/>

ਪਿੰਡ ਚੀਮਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਅਤੇ ਸੰਮਤੀ ਜ਼ੋਨ ਚੀਮਾ ਦੇ ਉਮੀਦਵਾਰ ਜਗਸੀਰ ਸਿੰਘ ਚੀਮਾ ਤੇ ਪਰਮਿੰਦਰ ਸਿੰਘ ਭੰਗੂ ਚੋਣ ਮੁਹਿੰਮ ਸ਼ੁਰੂ ਕਰਨ ਮੌਕੇ | ਤਸਵੀਰ : ਸੋਨੀ ਚੀਮਾ <br/> 07-12-2025
ਟੱਲੇਵਾਲ, 6 ਦਸੰਬਰ (ਸੋਨੀ ਚੀਮਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸਾਢੇ ਤਿੰਨ ਸਾਲ ਦੌਰਾਨ ਉਹ ਕਾਰਜ ਕਰ ਦਿੱਤੇ, ਜੋ ਰਵਾਇਤੀ ਪਾਰਟੀਆਂ 70 ਸਾਲਾਂ ਵਿਚ ਨਹੀਂ ਕਰ ਸਕੀਆਂ | ਇਹ ਸ਼ਬਦ ਬਿੰਦਰ ਸਿੰਘ ਖ਼ਾਲਸਾ ਪੀ.ਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਚੀਮਾ ਤੋਂ ਜਗਸੀਰ ਸਿੰਘ ਚੀਮਾ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲ ਅਤੇ ਪਰਮਿੰਦਰ ਸਿੰਘ ਭੰਗੂ ਉਮੀਦਵਾਰ ਸੰਮਤੀ ਜ਼ੋਨ ਚੀਮਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਾਬਕਾ ਸਰਪੰਚ ਨਛੱਤਰ ਸਿੰਘ ਕਲੇਰ ਦੇ ਗ੍ਰਹਿ ਤੋਂ ਕਰਵਾਉਣ ਸਮੇਂ ਆਖੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜਿੱਥੇ ਇਲਾਕੇ ਵਿਚ ਵਿਕਾਸ ਕਾਰਜ ਕਰਵਾਏ ਹਨ, ਉੱਥੇ ਉਨ੍ਹਾਂ ਦੇ ਨਰਮ ਸੁਭਾਅ ਦਾ ਵੀ ਹਲਕਾ ਕਾਇਲ ਹੈ | ਇਸ ਮੌਕੇ ਠੀਕਰੀਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਉਮੀਦਵਾਰ ਜਗਸੀਰ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੋ ਰਿਹਾ ਹੈ, ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਲਈ ਯੋਗ ਸਮਝਿਆ ਅਤੇ ਉਹ ਪਾਰਟੀ ਵਲੋਂ ਦਿੱਤੀ ਜ਼ੰੁਮੇਵਾਰੀ ਨੂੰ ਠੀਕਰੀਵਾਲਾ ਜ਼ੋਨ ਦੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ | ਇਸੇ ਤਰ੍ਹਾਂ ਪਰਮਿੰਦਰ ਸਿੰਘ ਭੰਗੂ ਉਮੀਦਵਾਰ ਸੰਮਤੀ ਜ਼ੋਨ ਨੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਬਲਾਕ ਸੰਮਤੀ ਜ਼ੋਨ ਚੀਮਾ ਦੀ ਸੀਟ ਵੋਟਰਾਂ ਦੇ ਸਹਿਯੋਗ ਸਦਕਾ ਜਿੱਤਣ ਦਾ ਵਾਅਦਾ ਕੀਤਾ | ਇਸ ਮੌਕੇ ਸੁਖਜਿੰਦਰ ਸਿੰਘ ਚੀਮਾ ਪੰਚ, ਗੁਰਮੇਲ ਸਿੰਘ ਪੰਚ, ਜਸਵੀਰ ਸਿੰਘ ਮਾਹੀ ਸਾਬਕਾ ਪੰਚ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ ਕਲੇਰ, ਜਰਨੈਲ ਸਿੰਘ ਚੀਮਾ ਸੀਨੀਅਰ ਆਗੂ, ਰੇਸ਼ਮ ਸਿੰਘ ਵੜੈਚ, ਸੈਂਬਰ ਸਿੰਘ, ਗੁਰਮੀਤ ਸਿੰਘ, ਕਾਲਾ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸੀ ਆਗੂ ਸੁਰਜੀਤ ਭਗਤਪੁਰਾ ਦੀ ਪਤਨੀ ਮਨਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬਣੇ <br/> ਅਗਲੀ ਖ਼ਬਰ ਹਲਕਾ ਭਦੌੜ ਦੇ ਲੋਕ 'ਆਪ' ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ-ਜਸਵੀਰ ਸਿੰਘ ਧੰਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।