06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦਿੜ੍ਹਬਾ ਬਲਾਕ ਲਈ 41 ਉਮੀਦਵਾਰ ਚੋਣ ਮੈਦਾਨ 'ਚ

ਅਜੀਤ ਡੈਸਕ 07-12-2025
ਦਿੜ੍ਹਬਾ ਮੰਡੀ, 6 ਦਸੰਬਰ (ਹਰਬੰਸ ਸਿੰਘ ਛਾਜਲੀ) - ਬਲਾਕ ਸੰਮਤੀ ਦਿੜ੍ਹਬਾ ਦੇ 18 ਜ਼ੋਨਾਂ ਲਈ ਦਾਖਲ ਨਾਮਜ਼ਦਗੀਆਂ ਵਿਚੋਂ 5 ਵਾਪਸ ਅਤੇ 3 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹਿਣ ਕਰ ਕੇ 41 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਚੋਣ ਅਫਸਰ-ਕਮ-ਐਸ.ਡੀ.ਐਮ. ਦਿੜ੍ਹਬਾ ਸ੍ਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਵਿਚੋਂ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ | ਤਿੰਨ ਦੋਨਾਂ ਤੇ ਇੱਕ ਇੱਕ ਉਮੀਦਵਾਰ ਹੈ | ਜੋਨ ਕੜਿਆਲ ਤੋਂ ਜੱਸਾ ਸਿੰਘ, ਜੋਨ ਤਰੰਜੀ ਖੇੜਾ ਤੋਂ ਗੁਰਲਵਦੀਪ ਸਿੰਘ, ਬਲਜੀਤ ਸਿੰਘ, ਜੋਨ ਕਾਹਨਗੜ੍ਹ ਤੋਂ ਲਖਬੀਰ ਕੌਰ ਅਤੇ ਜੋਨ ਖਨਾਲ ਕਲਾ ਤੋਂ ਪਰਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ | ਜਦ ਕਿ ਜੋਨ ਤੂਰਬੰਜਾਰਾ ਤੋਂ ਉਮੀਦਵਾਰ ਜਗਜੀਤ ਸਿੰਘ, ਉਮੀਦਵਾਰ ਜਗਸੀਰ ਸਿੰਘ ਅਤੇ ਉਮੀਦਵਾਰ ਕੁਲਵਿੰਦਰ ਸਿੰਘ ਸਾਰੇ ਆਮ ਆਦਮੀ ਪਾਰਟੀ ਬਿਨ੍ਹਾਂ ਮੁਕਾਬਲਾ ਚੋਣ ਜੇਤੂ ਰਹੇ ਹਨ |

ਪਿਛਲੀ ਖ਼ਬਰ ਹਲਕਾ ਭਦੌੜ ਦੇ ਲੋਕ 'ਆਪ' ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਨ-ਜਸਵੀਰ ਸਿੰਘ ਧੰਮੀ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲਈ ਸਕੇ ਭੈਣ-ਭਰਾ ਨੂੰ ਚੋਣ ਮੈਦਾਨ ਵਿਚ ਉਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।