06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਨੀ ਟਰਾਂਸਫਰ ਵਾਲੀ ਦੁਕਾਨ ਦੇ ਮਾਲਕ 'ਤੇ ਹਮਲਾ ਕਰਨ ਵਾਲੇ 4 ਨਾਮਜ਼ਦ, 2 ਗਿ੍ਫ਼ਤਾਰ <br/>

ਅਜੀਤ ਡੈਸਕ 07-12-2025
ਬਰਨਾਲਾ, 6 ਦਸੰਬਰ (ਰਾਜ ਪਨੇਸਰ)-ਬੀਤੇ ਦਿਨੀਂ ਬੱਸ ਸਟੈਂਡ ਬਰਨਾਲਾ ਨਜ਼ਦੀਕ ਇਕ ਮਨੀ ਟਰਾਂਸਫਾਰ ਤੇ ਡਿਸ਼ ਰੀਚਾਰਜ ਵਾਲੀ ਦੁਕਾਨ ਦੇ ਮਾਲਕ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਤੇ ਗੱਲਾ ਲੱੁਟਣ ਦੀ ਕੋਸ਼ਿਸ਼ ਕਰਨ ਵਾਲੇ 4 ਨੌਜਵਾਨਾਂ 'ਚੋਂ ਦੋ ਨੂੰ ਗਿ੍ਫ਼ਤਾਰ ਕਰਨ 'ਚ ਥਾਣਾ ਸਿਟੀ-1 ਨੂੰ ਸਫਲਤਾ ਹਾਸਲ ਹੋਈ ਹੈ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸਤਵੀਰ ਸਿੰਘ ਨੇ ਦੱਸਿਆ ਕਿ ਲੰਘੀ 27 ਨਵੰਬਰ ਨੂੰ ਬੱਸ ਸਟੈਂਡ ਬਰਨਾਲਾ ਨਜ਼ਦੀਕ ਮਨੀ ਟਰਾਂਸਫਾਰ ਤੇ ਡਿਸ਼ ਰੀਚਾਰਜ ਕਰਨ ਵਾਲੀ ਦੁਕਾਨ 'ਤੇ ਬੈਠੇ ਮਾਲਕ ਜਗਦੀਪ ਸਿੰਘ ਪੱੁਤਰ ਅਵਤਾਰ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਸ਼ਹੀਦਾਂ ਵਾਲਾ ਪੱਤੀ ਰੋਡ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਸਨ ਕਿ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਚਾਰ ਸ਼ੱਕੀ ਵਿਅਕਤੀ ਉਸ ਦੀ ਦੁਕਾਨ ਅੱਗੇ ਗੇੜੇ ਮਾਰ ਰਹੇ ਸਨ ਤਾਂ ਜਦੋਂ ਉਹ ਬਾਹਰ ਨਿਕਲ ਕੇ ਵਾਪਸ ਦੁਕਾਨ 'ਚ ਬੈਠਾ ਹੀ ਸੀ ਕਿ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ 'ਚ ਮਾਰੂ ਹਥਿਆਰ ਸਨ | ਜਗਦੀਪ ਸਿੰਘ 'ਤੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਕਾਊਾਟਰ ਦੇ ਗੱਲੇ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਦੋ ਮੋਬਾਈਲ ਫ਼ੋਨ ਚੋਰੀ ਕਰ ਲਏ | ਜਦੋਂ ਮੱੁਦਈ ਨੇ ਰੋਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ 4 ਨਾਮਾਲੂਮ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਸੀ | ਐੱਸ.ਐੱਸ.ਪੀ. ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ, ਐੱਸ.ਪੀ.(ਡੀ) ਅਸ਼ੋਕ ਕੁਮਾਰ ਸ਼ਰਮਾ ਵਲੋਂ ਇਸ ਘਟਨਾ ਸਬੰਧੀ ਇਕ ਵੱਖਰੀ ਟੀਮ ਬਣਾਈ ਗਈ | ਜਿਸ ਦੀ ਅਗਵਾਈ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਸਿਟੀ-1 ਦੇ ਐੱਸ.ਐਚ.ਓ. ਲਖਵਿੰਦਰ ਸਿੰਘ, ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਬਲਵਿੰਦਰ ਕੁਮਾਰ ਕਰ ਰਹੇ ਸਨ | ਇਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਤੇ ਇਸ ਮਾਮਲੇ 'ਚ ਲੋੜੀਂਦੇ ਮਨਦੀਪ ਸਿੰਘ ਬੱਬੂ ਪੱੁਤਰ ਧੰਨਾ ਸਿੰਘ, ਬਲਕਾਰ ਸਿੰਘ ਗੋਰੂ ਪੱੁਤਰ ਨਿੱਕਾ ਸਿੰਘ, ਜਗਸੀਰ ਸਿੰਘ ਜੱਗਾ ਪੱੁਤਰ ਲਛਮਣ ਸਿੰਘ ਵਾਸੀਅਨ ਮਹਿਤਾ ਅਤੇ ਹਰਮੀਤ ਸਿੰਘ ਧਾਕੜ ਪੱੁਤਰ ਸਵਰਨ ਸਿੰਘ ਵਾਸੀ ਤਪਾ ਮੰਡੀ ਨੂੰ ਟਰੇਸ ਕਰ ਕੇ ਮਾਮਲੇ 'ਚ ਨਾਮਜ਼ਦ ਕਰਦਿਆਂ ਮਨਦੀਪ ਸਿੰਘ, ਹਰਮੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਤੇ ਘਟਨਾ 'ਚ ਵਰਤਿਆ ਮੋਟਰਸਾਈਕਲ ਨੰ: ਪੀ.ਬੀ. 19 ਐਕਸ 1432 ਤੇ ਇਕ ਆਈ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ | ਜਦਕਿ ਬਾਕੀ ਰਹਿੰਦੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਗਿ੍ਫ਼ਤਾਰ ਮਨਦੀਪ ਸਿੰਘ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਥਾਣਿਆਂ 'ਚ 8 ਮੁਕੱਦਮੇ ਪਹਿਲਾਂ ਹੀ ਦਰਜ ਹਨ |

ਪਿਛਲੀ ਖ਼ਬਰ ਬਰਨਾਲਾ ਨੂੰ ਨਗਰ ਨਿਗਮ ਬਣਾਉਣ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਐੱਮ.ਪੀ. ਮੀਤ ਹੇਅਰ ਦਾ ਸਨਮਾਨ <br/> ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਬਿਨਾਂ ਵਸੋਂ ਵਾਲੀ ਕਾਲੋਨੀ ਉੱਪਰ ਇਕ ਵਾਰ ਫ਼ਿਰ ਕਰੋੜਾਂ ਰੁਪਏ ਖ਼ਰਚਣ ਦੀ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।