ਮਹਿਲ ਕਲਾਂ, 3 ਦਸੰਬਰ (ਅਵਤਾਰ ਸਿੰਘ ਅਣਖੀ)-ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਅਤੇ ਤਹਿਸੀਲਦਾਰ ਰਵਿੰਦਰ ਸਿੰਘ ਕੋਲ ਵੱਖ-ਵੱਖ ਪਿੰਡਾਂ ਅਤੇ ਜ਼ੋਨਾਂ ਨਾਲ ਸਬੰਧਿਤ ਚਾਰ ਉਮੀਦਵਾਰਾਂ ਵਲੋਂ ਇੱਕੋ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਐਸ.ਡੀ.ਐਮ. ਸਿੱਧੂ ਨੇ ਦੱਸਿਆ ਕਿ 1 ਦਸੰਬਰ ਤੋਂ 4 ਦਸੰਬਰ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਉਮੀਦਵਾਰ ਆਪਣੇ ਦਸਤਾਵੇਜ਼ ਸਮੇਤ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਅਤੇ ਜੇਕਰ ਕੋਈ ਉਮੀਦਵਾਰ ਕਿਸੇ ਰਾਜਨੀਤਿਕ ਪਾਰਟੀ ਵਲੋਂ ਚੁਣਿਆ ਗਿਆ ਹੈ ਤਾਂ ਪਾਰਟੀ ਹਾਈਕਮਾਂਡ ਦਾ ਅਧਿਕਾਰਤ ਪੱਤਰ ਲੱਗਣਾ ਲਾਜ਼ਮੀ ਹੈ | ਅੱਜ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਵਿਚ ਕੁਰੜ ਜੋਨ ਤੋਂ ਮਨਦੀਪ ਕੌਰ ਕਾਂਗਰਸ, ਸਹਿਜੜਾ ਜੋਨ ਤੋਂ ਮਹਿੰਦਰ ਸਿੰਘ ਆਜ਼ਾਦ, ਚੰਨਣਵਾਲ ਜੋਨ ਤੋਂ ਕਿਰਨਜੀਤ ਕੌਰ ਆਪ ਅਤੇ ਛਾਪਾ ਜੋਨ ਤੋਂ ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਮਿਲ ਹਨ |