05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਗਿਆਨ ਪ੍ਰਦਰਸ਼ਨੀ ਵਿਚ ਜੇਤੂ ਬੇਨੜਾ ਸਕੂਲ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 21-11-2025
ਸੰਗਰੂਰ, 20 ਨਵੰਬਰ (ਧੀਰਜ ਪਸੌਰੀਆ)-ਸਕੂਲ ਸਿੱਖਿਆ ਵਿਭਾਗ ਵੱਲੋ ਰਾਸ਼ਟਰੀ ਅਭਿਸ਼ਕਾਰ ਅਭਿਆਨ ਤਹਿਤ ਮਿਡਲ ਅਤੇ ਸੈਕੰਡਰੀ ਪੱਧਰ ਦੀ ਬਲਾਕ ਵਿਗਿਆਨ ਪ੍ਰਦਰਸ਼ਨੀ ਸਕੂਲ ਆਫ਼ ਐਮੀਨੈਂਸ ਸੰਗਰੂਰ ਵਿਖੇ ਕਰਵਾਈ ਗਈ | ਇਸ ਵਿਗਿਆਨ ਪ੍ਰਦਰਸ਼ਨੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ | ਵੱਖ-ਵੱਖ ਥੀਮਾਂ ਦੇ ਹੋਏ ਮੁਕਾਬਲੇ 'ਚੋਂ ਥੀਮ ਸਹਿਤ ਤੇ ਸਫ਼ਾਈ ਵਿਚੋਂ ਪ੍ਰਨੀਤ ਕੌਰ ਨੇ ਪਹਿਲਾ, ਗਣਿਤ ਦੀਆਂ ਰਚਨਾਤਮਿਕ ਕਿਰਿਆਵਾਂ ਥੀਮ ਵਿਚੋਂ ਹਰਸ਼ਦੀਪ ਕੌਰ ਅਤੇ ਸੁਖਪ੍ਰੀਤ ਕੌਰ ਨੇ ਦੂਜਾ, ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਥੀਮ ਵਿਚੋਂ ਮਨਪ੍ਰੀਤ ਕੌਰ ਨੇ ਦੂਜਾ ਅਤੇ ਟਿਕਾਊ ਖੇਤੀਬਾੜੀ ਥੀਮ ਵਿਚੋਂ ਕਿਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਹਨਾਂ ਵਿਦਿਆਰਥੀਆਂ ਦਾ ਸਕੂਲ ਇੰਚਾਰਜ ਰਾਜ ਸਿੰਘ ਅਤੇ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਇੰਚਾਰਜ ਰਾਜ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨਾਲ ਸਕੂਲ ਅਤੇ ਪਿੰਡ ਦਾ ਨਾਮ ਬਲਾਕ ਪੱਧਰ 'ਤੇ ਰੌਸ਼ਨ ਹੋਇਆ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਨ੍ਹਾਂ ਵਿਦਿਆਰਥੀਆਂ ਵਾਂਗ ਹੋਰ ਗਤੀਵਿਧੀਆਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇਹਨਾਂ ਦੇ ਗਾਈਡ ਅਧਿਆਪਕ ਦੇਵੀ ਦਿਆਲ, ਪਿ੍ੰਸ ਸਿੰਗਲਾ, ਮੋਨਿਕਾ ਰਾਣੀ ਅਤੇ ਏਕਤਾ ਸਿੰਗਲਾ ਤੋਂ ਇਲਾਵਾ ਲੈਕਚਰਾਰ ਜੀਵਨ ਕੁਮਾਰ, ਜਸਵਿੰਦਰ ਕੁਮਾਰ, ਬਲਵਿੰਦਰ ਸਿੰਘ, ਅਤਿੰਦਰਪਾਲ ਸਿੰਘ, ਆਰਤੀ ਕਾਲੜਾ, ਮਾਨਵਜੋਤ ਕੌਰ, ਰਜਨੀ ਸ਼ਰਮਾ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਪਲਵਿੰਦਰ ਕੌਰ, ਸਿਮਰਨਜੀਤ ਕੌਰ ਮੌਜੂਦ ਸਨ |

ਪਿਛਲੀ ਖ਼ਬਰ ਦਿੱਲੀ ਕਿਸਾਨ ਅੰਦੋਲਨ ਦੀ ਵਰੇ੍ਹਗੰਢ ਮਨਾਉਣ ਦੀ ਤਿਆਰੀ ਲਈ ਕੀਤੀ ਮੀਟਿੰਗ <br/> ਅਗਲੀ ਖ਼ਬਰ ਸਹਿਕਾਰਤਾ ਦਿਵਸ ਉੱਘੇ ਲੇਖਕ ਮੌਕੇ 'ਮੰਗੀ ਭਟਾਲ' ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।