ਭਾਈ ਮਨੀ ਸਿੰਘ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ <br/>
ਸ਼ਹੀਦ ਭਾਈ ਮਨੀ ਸਿੰਘ ਕਾਲਜ ਵਿਖੇ ਐਥਲੈਟਿਕ ਮੀਟ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪਿ੍ੰ. ਜਸਪ੍ਰੀਤ ਸਿੰਘ ਧਾਲੀਵਾਲ | ਤਸਵੀਰ : ਵਿਨੋਦ
<br/>
21-11-2025
ਲੌਂਗੋਵਾਲ, 20 ਨਵੰਬਰ (ਵਿਨੋਦ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਚ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਖੇਡ ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਨਾਲ ਕੀਤੀ ਗਈ, ਜਿਸ ਤੋਂ ਬਾਅਦ ਸ਼ਬਦ ਕੀਰਤਨ ਨਾਲ ਖੇਡ ਸਮਾਰੋਹ ਦੀ ਰਸਮੀ ਸ਼ੁਰੂਆਤ ਹੋਈ | ਮੰਚ ਦਾ ਸੰਚਾਲਨ ਡਾ. ਨੀਨਾ ਕੌਰ ਬਰਾੜ ਵੱਲੋਂ ਸੁਚੱਜੇ ਢੰਗ ਨਾਲ ਨਿਭਾਇਆ ਗਿਆ | ਇਸ ਦੌਰਾਨ 100 ਮੀਟਰ, 200 ਮੀਟਰ, 800 ਮੀਟਰ ਅਤੇ 1500 ਮੀਟਰ ਦੌੜਾਂ, ਡਿਸਕਸ ਥਰੋ, ਸ਼ਾਟ ਪੁੱਟ ਅਤੇ ਲੰਮੀ ਛਾਲ ਦੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਹਰੇਕ ਈਵੈਂਟ ਵਿਚ ਵਧੇਰੇ ਜੋਸ਼ ਅਤੇ ਲਗਨ ਨਾਲ ਹਿੱਸਾ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਅੰਕਾਂ ਦੇ ਆਧਾਰ 'ਤੇ ਬਾਬਾ ਅਜੀਤ ਸਿੰਘ ਹਾਊਸ ਪਹਿਲੇ, ਬਾਬਾ ਫਤਿਹ ਸਿੰਘ ਹਾਊਸ ਦੂਜੇ ਅਤੇ ਬਾਬਾ ਜੁਝਾਰ ਸਿੰਘ ਹਾਊਸ ਤੀਜੇ ਸਥਾਨ 'ਤੇ ਰਿਹਾ | ਖੇਡ ਸਮਾਰੋਹ ਨੇ ਵਿਦਿਆਰਥੀਆਂ ਵਿਚ ਨਵੀਂ ਊਰਜਾ ਤੇ ਖੇਡ ਜਜ਼ਬੇ ਨੂੰ ਹੋਰ ਮਜ਼ਬੂਤ ਕੀਤਾ | ਇਸ ਮੌਕੇ ਭਾਈ ਬਲਵਿੰਦਰ ਸਿੰਘ ਕੈਂਬੋਵਾਲ, ਪਰਮਜੀਤ ਸਿੰਘ ਸਿੱਧੂ, ਸੁਖਬੀਰ ਸਿੰਘ ਉਭਾਵਾਲ ਅਤੇ ਕਾਲਜ ਦੇ ਸਟਾਫ ਮੈਂਬਰ ਹਾਜ਼ਰ ਸਨ |