ਟੱਲੇਵਾਲ, 20 ਨਵੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਮਾਤਾ ਦਲੀਪ ਕੌਰ ਢਿੱਲੋਂ ਦੀ ਯਾਦ ਵਿਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ੳੱੁਘੇ ਸਮਾਜ ਸੇਵੀ ਕੈਨੇਡੀਅਨ ਸੁਖਰਾਜ ਸਿੰਘ ਰਾਜਾ ਢਿੱਲੋਂ ਦੀਵਾਨਾ ਨੇ ਦੱਸਿਆ ਕਿ ਮਾਤਾ ਦਲੀਪ ਕੌਰ ਢਿੱਲੋਂ ਦੀ ਯਾਦ ਵਿਚ ਅੱਜ ਪਿੰਡ ਦੇ ਗੁਰੁਦਆਰਾ ਸਾਹਿਬ ਵਿਖੇ ਟੀ.ਬੀ, ਛਾਤੀ, ਜਨਾਨਾ ਰੋਗ ਅਤੇ ਚਮੜੀ ਰੋਗਾਂ ਸਬੰਧੀ ਜਿੱਥੇ ਚੈਕਅੱਪ ਕੈਂਪ ਲਗਾ ਕੇ ਡਾ: ਨਵਜੋਤ ਸਿੰਘ, ਡਾ: ਹਰਪ੍ਰੀਤ ਕੌਰ ਐਮ.ਡੀ ਸਕਿੰਨ, ਡਾ: ਜਸਪਿੰਦਰ ਸਿੰਘ ਵਾਲੀਆ ਅਤੇ ਹੋਰ ਮਾਹਿਰ ਡਾਕਟਰੀ ਟੀਮ ਬਿਮਾਰੀਆਂ ਦੀ ਪਹਿਚਾਣ ਕਰੇਗੀ, ਉੱਥੇ ਰੋਗ ਗ੍ਰਸਤ ਲੋਕਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ |