13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਹਿਕਾਰੀ ਸਭਾ ਪੱਖੋ ਕਲਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ

ਅਜੀਤ ਡੈਸਕ 19-10-2025
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਹਿਕਾਰੀ ਸਭਾ ਪ੍ਰਬੰਧਕ ਕਮੇਟੀ ਪੱਖੋ ਕਲਾਂ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਸਭਾ ਦੇ ਕਿਸਾਨ ਮੈਂਬਰਾਂ ਵਲੋਂ ਚੋਣ ਕੀਤੀ ਗਈ | ਸਭਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਵਾਉਣ ਲਈ ਸਭਾ ਪੱਖੋ ਕਲਾਂ ਵਿਖੇ ਚੋਣ ਅਫ਼ਸਰ ਤਲਵਿੰਦਰ ਸਿੰਘ ਆਏ ਸਨ | ਸਭਾ ਦੇ 11 ਕਿਸਾਨ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਮੈਂਬਰੀ ਲਈ ਆਪਣੇ ਕਾਗ਼ਜ਼ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਏ ਸਨ | ਚੋਣ ਅਧਿਕਾਰੀ ਵਲੋਂ ਸਭਾ ਦੀ ਪ੍ਰਬੰਧਕ ਕਮੇਟੀ ਦੇ ਕਿਸਾਨ ਆਗੂ ਬਲਜੀਤ ਸਿੰਘ ਬੱਲ੍ਹੀ, ਸਮਾਜ ਸੇਵੀ ਡਾ: ਸੁਖਮਹਿੰਦਰ ਸਿੰਘ, ਬਹਾਦਰ ਸਿੰਘ ਕੋਠੇ ਨਿਰੰਜਨ ਸਿੰਘ ਵਾਲਾ, ਗੁਰਸੇਵਕ ਸਿੰਘ, ਕਰਮਜੀਤ ਕੌਰ, ਰਣਦੀਪ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਰੂੜੇਕੇ ਖ਼ੁਰਦ, ਦਵਿੰਦਰ ਸਿੰਘ ਰੂੜੇਕੇ ਖ਼ੁਰਦ, ਬਲਦੇਵ ਸਿੰਘ ਨੂੰ ਮੈਂਬਰ ਚੁਣਿਆ ਗਿਆ | ਇਕੱਤਰ ਪਿੰਡ ਵਾਸੀਆਂ ਤੇ ਸਭਾ ਦੇ ਮੈਂਬਰ ਕਿਸਾਨਾਂ ਨੇ ਸਭਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਣ 'ਤੇ ਕਿਹਾ ਕਿ ਸਰਬਸੰਮਤੀ ਨਾਲ ਪਿੰਡ ਦੀ ਭਾਈਚਾਰਕ ਸਾਂਝ ਵਧਦੀ ਹੈ | ਅਜਿਹੀਆਂ ਛੋਟੀਆਂ ਚੋਣਾਂ ਕਾਰਨ ਪਿੰਡ ਵਿਚ ਧੜੇਬੰਦੀਆਂ ਪੈਦਾ ਹੁੰਦੀਆਂ ਹਨ | ਪਿੰਡ ਦੇ ਸਾਰੇ ਆਗੂਆਂ ਦੀ ਮਿਹਨਤ ਸਦਕਾ ਪਿੰਡ ਦੀ ਸਭਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ | ਸਭਾ ਦੀ ਪ੍ਰਬੰਧਕ ਕਮੇਟੀ ਦੇ ਚੁਣੇ ਗਏ ਮੈਂਬਰਾਂ ਨੂੰ ਹਾਰ ਪਾ ਕੇ ਸਮਰਥਕਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਖ਼ੁਸ਼ੀਆਂ ਮਨਾਈਆਂ ਗਈਆਂ | ਸਭਾ ਦੇ ਕਿਸਾਨ ਮੈਂਬਰਾਂ ਨੇ ਆਸ ਦਾ ਪ੍ਰਗਟਾਵਾ ਕੀਤਾ ਕਿ ਸਾਨੂੰ ਆਸ ਹੈ ਕਿ ਸਭਾ ਦੇ ਸਰਬਸੰਮਤੀ ਨਾਲ ਚੁਣੇ ਗਏ ਸਾਰੇ ਮੈਂਬਰਾਂ ਦੀ ਏਕਤਾ ਨਾਲ ਸਭਾ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਹੋਣਗੇ ਅਤੇ ਪਿੰਡ ਦੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ | ਇਸ ਮੌਕੇ ਪਿੰਡ ਦੇ ਕਿਸਾਨ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਬੀ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਅਗਲੀ ਖ਼ਬਰ ਭਾਈ ਲਾਲੋ ਪੰਜਾਬੀ ਮੰਚ ਵਲੋਂ ਪਿੰਡ-ਪਿੰਡ ਜਾਗਰੂਕ ਮੁਹਿੰਮ ਚਲਾਈ ਜਾਵੇਗੀ-ਹਰਜੀਤ ਖਿਆਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।