13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਐਸ.ਬੀ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ

ਅਜੀਤ ਡੈਸਕ 19-10-2025
ਬਰਨਾਲਾ, 18 ਅਕਤੂਬਰ (ਅਸ਼ੋਕ ਭਾਰਤੀ)-ਐਸ. ਬੀ. ਐਸ. ਪਬਲਿਕ ਸਕੂਲ ਸੁਰਜੀਤਪੁਰਾ ਵਲੋਂ ਅਧਿਆਪਕ ਨਰਾਇਣ ਗਰਗ, ਅਕਾਸ਼ਦੀਪ ਸ਼ਰਮਾ ਅਤੇ ਰਮਿੰਦਰ ਕੌਰ ਦੀ ਅਗਵਾਈ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸਪੇਸ ਗੈਲਰੀ ਵਿਚ ਅੰਤਰਿਕਸ਼ ਯਾਤਰਾਵਾਂ, ਰਾਕੇਟ ਲਾਂਚ ਅਤੇ ਉਪਗ੍ਰਹਿ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ | ਡਾਇਨੋਸੋਰ ਪਾਰਕ ਵਿਚ ਬੱਚਿਆਂ ਨੇ ਪ੍ਰਾਚੀਨ ਜੀਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਪਿ੍ੰਸੀਪਲ ਕਮਲਜੀਤ ਕੌਰ ਤੇ ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਨੂੰ ਪ੍ਰਯੋਗਾਤਮਿਕ ਸਿੱਖਿਆ ਨਾਲ ਜੋੜਦੇ ਹਨ | ਬੱਚਿਆਂ ਨੂੰ ਕਿਤਾਬਾਂ ਤੋਂ ਬਾਹਰ ਵੀ ਗਿਆਨ ਦੀ ਦੁਨੀਆ ਦੀ ਸਮਝ ਮਿਲਦੀ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਹਿਕਾਰੀ ਸਭਾ ਪੱਖੋ ਕਲਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।