13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਈ ਲਾਲੋ ਪੰਜਾਬੀ ਮੰਚ ਵਲੋਂ ਪਿੰਡ-ਪਿੰਡ ਜਾਗਰੂਕ ਮੁਹਿੰਮ ਚਲਾਈ ਜਾਵੇਗੀ-ਹਰਜੀਤ ਖਿਆਲੀ

ਅਜੀਤ ਡੈਸਕ 19-10-2025
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਈ ਲਾਲੋ ਪੰਜਾਬੀ ਮੰਚ ਦੀ ਮੀਟਿੰਗ ਸ਼ਹੀਦ ਬਾਬਾ ਜੰਗ ਸਿੰਘ ਯਾਦਗਾਰੀ ਪਾਰਕ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਵਿਚ ਆਰ.ਟੀ.ਆਈ ਐਕਟ 2009 ਅਧੀਨ 25 ਫ਼ੀਸਦੀ ਐਸ.ਸੀ ਵਰਗ ਦੇ ਆਰਥਿਕ ਪੱਖੋ ਕਮਜ਼ੋਰ ਪਰਿਵਾਰਾਂ ਲਈ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੀ ਮੁਫ਼ਤ ਪੜ੍ਹਾਈ ਹੋਵੇਗੀ | ਜੋ ਕਿ ਹੁਣ ਤੱਕ ਆਮ ਲੋਕਾਂ ਨੂੰ ਇਸ ਬਾਰੇ ਨਾ ਜਾਣਕਾਰੀ ਨਾ ਹੋਣ ਕਰ ਕੇ ਲੋੜਵੰਦ ਲਾਭ ਨਹੀਂ ਉਠਾ ਸਕੇ | ਅਗਲੇ ਦਿਨਾਂ ਵਿਚ ਭਾਈ ਲਾਲੋ ਪੰਜਾਬੀ ਮੰਚ ਜਥੇਬੰਦੀ ਵਲੋਂ ਹਰ ਪਿੰਡ ਦੇ ਹਰ ਘਰ ਤੱਕ ਇਸ ਐਕਟ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਜਾਗਰੂਕ ਸੰਪਰਕ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਨੇ ਸਮੂਹ ਲੋੜਵੰਦਾਂ ਨੂੰ ਇਸ ਸਹੂਲਤ ਦਾ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ | ਇਸ ਮੌਕੇ ਕਰਮਜੀਤ ਸਿੰਘ ਸਹਿਜੜਾ, ਦਵਿੰਦਰ ਸਿੰਘ ਸਹਿਜੜਾ, ਕੁਲਵਿੰਦਰ ਸਿੰਘ ਮਹਿਲ ਕਲਾਂ, ਇੰਦਰਵੀਰ ਸਿੰਘ, ਪਰਮਜੀਤ ਸਿੰਘ ਗੋਰਖੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਹਿਕਾਰੀ ਸਭਾ ਪੱਖੋ ਕਲਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।