ਖਨੌਰੀ (ਸੰਗਰੂਰ), 31 ਅਗਸਤ (ਬਲਵਿੰਦਰ ਸਿੰਘ ਥਿੰਦ) - ਖਨੌਰੀ ਨੇੜਿਓ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਐਤਵਾਰ ਰਾਤ ਦੇ 8 ਵਜੇ ਤੱਕ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 744.9 ਫੁੱਟ ਤੱਕ ਪਹੁੰਚ ਗਿਆ ਸੀ, ਜੋ ਕਿ ਖਤਰੇ ਦੀ ਨਿਸ਼ਾਨ ਤੋਂ ਕੇਵਲ ਤਿੰਨ ਫੁੱਟ ਹੇਠਾਂ ਰਹਿ ਗਿਆ ਹੈ¢ ਐਤਵਾਰ ਸਵੇਰ ਵੇਲੇ ਖਨÏਰੀ ਸਥਿਤ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁੱਲ ਆਰ ਡੀ 460 ਤੇ ਪਾਣੀ ਦਾ ਪੱਧਰ 743 ਫੁੱਟ ਤੇ ਸੀ ਜੋ ਕਿ ਸ਼ਾਮ ਦੇ 7 ਵਜੇ ਤੱਕ ਲਗਾਤਾਰ ਥੋੜਾ ਥੋੜਾ ਵੱਧਦਾ ਹੀ ਜਾ ਰਿਹਾ ਹੈ ਉਧਰ ਘੱਗਰ ਦਰਿਆ ਵਿੱਚ ਪੈਣ ਵਾਲੀਆਂ ਨਦੀਆਂ ਅਤੇ ਨਾਲਿਆਂ ਦਾ ਪਾਣੀ ਵੀ ਪਿਛਲੀਆਂ ਰਿਪੋਰਟਾਂ ਅਨੁਸਾਰ ਕੁਛ ਵੱਧ ਰਿਹਾ ਦੱਸਿਆ ਜਾ ਰਿਹਾ ਹੈ¢ ਭਾਂਖਰਪੁਰ 2 ਫੁੱਟ ਤੇ, ਸਰਾਲਾ 10 ਫੁੱਟ 'ਤੇ, ਟਾਂਗਰੀ 12.5 ਫੁੱਟ ਤੇ, ਮਾਰਕੰਡਾ 18.5 ਫੁੱਟ ਤੇ, ਪਟਿਆਲਾ ਨਦੀ 3.2 ਫੁੱਟ ਤੇ ਤੇ ਢਕਾਨਸੂ ਵੀ 2 ਫੁੱਟ 'ਤੇ ਚੱਲ ਰਹੀ ਹੈ ¢ ਜਿਸ ਹਿਸਾਬ ਨਾਲ ਪਿੱਛੇ ਪਾਣੀ ਦਾ ਪੱਧਰ ਕੁਝ ਵਧਿਆ ਚੱਲ ਰਿਹਾ ਹੈ ਉਸ ਅਨੁਸਾਰ ਖਨੌਰੀ ਵਿਖੇ ਆਉਣ ਵਾਲੇ ਇਕ -ਦੋ ਦਿਨਾਂ ਦÏਰਾਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਹੋਰ ਵੀ ਵਧਣ ਦੇ ਅਸਾਰ ਹਨ ¢ ਉਧਰ ਪ੍ਰਸ਼ਾਸਨ ਵਲੋਂ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਵੀ ਲਗਾਤਾਰ ਘੱਗਰ ਦੇ ਬੰਨ੍ਹਾਂ ਦੀ ਨਿਗਰਾਨੀ ਕਰਨ ਅਤੇ ਜਿੱਥੇ ਕਿਤੇ ਵੀ ਕੋਈ ਖਤਰਾ ਲੱਗਦਾ ਹੈ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ ¢ ਪ੍ਰਸ਼ਾਸਨ ਵੀ ਹਰ ਪੱਖੋਂ ਤਿਆਰ ਹੈ¢ ਅੱਜ ਵੀ ਖਨੌਰੀ ਵਿਖੇ ਘੱਗਰ ਦਰਿਆ ਅਤੇ ਭਾਖੜਾ ਨਹਿਰ ਦੇ ਪੁੱਲ ਆਰ ਡੀ 460 ਦੇ ਨਾਲ ਘੱਗਰ ਦੇ ਪਾਣੀ ਨਾਲ ਪਿੱਛੋਂ ਰੁੜ ਕੇ ਆਈ ਜਲ ਬੂਟੀ ਅੜੀ ਹੋਈ ਸੀ¢ ਭਾਂਵੇ ਕਿ ਇਹ ਜਲ ਬੂਟੀ ਪਾਣੀ ਦੇ ਉਪਰ ਹੈ ਪਰ ਇਸ ਜਲ ਬੂਟੀ ਨੂੰ ਲੈ ਕੇ ਸਬ ਡਵੀਜ਼ਨ ਪਾਤੜਾਂ ਦੇ ਗੁਲਾਹੜ, ਸ਼ੁਤਰਾਣਾ, ਨਾਈ ਵਾਲਾ, ਗੁਰੂ ਨਾਨਕ ਪੁਰਾ ਦੈੜ, ਕਾਂਗਥਲਾ, ਤੇਈਪੁਰ, ਮਤÏਲੀ, ਸਾਗਰਾ ਆਦਿ ਤੋਂ ਇਲਾਵਾ ਮੂਨਕ ਸਬ ਡਵੀਜ਼ਨ ਦੇ ਨਵਾਂ ਗਾਓਾ, ਹੋਤੀਪੁਰ, ਬੰਗਾਂ, ਬੂਸੇਹਰਾ ਆਦਿ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਪੈਦਾ ਹੋ ਚੁੱਕਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਲ ਬੂਟੀ ਨਾਲ ਖਨÏਰੀ ਘੱਗਰ ਦੇ ਪੁੱਲ ਨਾਲ ਡਾਫ ਲੱਗ ਜਾਣ ਕਰਕੇ ਉਨ੍ਹਾਂ ਦੇ ਪਿੰਡਾਂ ਵਿਚ ਹੜ੍ਹਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ¢ ਇਸ ਸਮੇਂ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਖਨÏਰੀ ਵਿਖੇ ਪੁੱਲ ਨਾਲ ਅੜੀ ਹੋਈ ਜਲ ਬੂਟੀ ਨੂੰ ਕੱਢਵਾ ਨਹੀਂ ਰਿਹਾ¢ ਜ਼ਿਕਰਯੋਗ ਹੈ ਕਿ ਖਨÏਰੀ ਪੁੱਲ 'ਤੇ ਖੜੀ ਹੋਈ ਜੇ ਸੀ ਬੀ ਮਸ਼ੀਨ ਵਲੋਂ ਦੋ ਦਿਨ ਪਹਿਲਾਂ ਵੀ ਕੁਝ ਜਲ ਬੂਟੀ ਘੱਗਰ ਦਰਿਆ ਦੇ ਪੁੱਲ ਵਿਚੋਂ ਕੱਢੀ ਗਈ ਸੀ ਅਤੇ ਅੱਜ ਘੱਗਰ ਦੇ ਪਾਣੀ ਦਾ ਜਾਇਜ਼ਾ ਲੈਣ ਆਏ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਦੇ ਆਉਣ ਮੌਕੇ ਵੀ ਦਿਖਾਵੇ ਦੇ ਲਈ ਕੁਝ ਜਲ ਬੂਟੀ ਕੱਢੀ ਗਈ ਪ੍ਰੰਤੂ ਉਸ ਤੋਂ ਬਾਅਦ ਫਿਰ ਘੱਗਰ ਦਰਿਆ ਵਿਚੋਂ ਜਲ ਬੂਟੀ ਕੱਢਣ ਦਾ ਕੰਮ ਬੰਦ ਕਰ ਦਿੱਤਾ ਗਿਆ¢