ਸੰਦੌੜ 31 ਅਗਸਤ (ਜਸਵੀਰ ਸਿੰਘ ਜੱਸੀ) - ਹਲਕਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਦੀ ਸਿਫ਼ਾਰਸ਼ 'ਤੇ ਪੰਜਾਬ ਦੇ ਸਰਕਲ ਸੰਦੌੜ ਦੇ ਪਿੰਡ ਮਿੱਠੇਵਾਲ ਤੋਂ ਸੀਨੀਅਰ ਆਪ ਆਗੂ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ ਨੂੰ ਹਲਕਾ ਮਲੇਰਕੋਟਲਾ ਦੇ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸੁਖਾ ਗਿੱਲ ਨੇ ਆਪਣੀ ਇਸ ਨਿਯੁਕਤੀ ਤੇ ਹਲਕਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬੁਰਜ ਸਮੇਤ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ, ਉਨ੍ਹਾਂ ਦੀ ਇਸ ਨਿਯੁਕਤੀ ਤੇ ਗੁਰਮੁਖ ਸਿੰਘ ਸਰਪੰਚ ਪਿੰਡ ਖ਼ਾਨਪੁਰ, ਯੂਥ ਆਗੂ ਮੂਨਿਸ ਰਹਿਮਾਨ, ਚੇਅਰਮੈਨ ਮਾਰਕੀਟ ਕਮੇਟੀ ਜਾਫਰ ਅਲੀ, ਬਲਾਕ ਪ੍ਰਧਾਨ ਅਬਦੁਲ ਹਲੀਮ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਸੂਬਾ ਯੂਥ ਜਰਨਲ ਸਕੱਤਰ ਜਗਤਾਰ ਸਿੰਘ ਜੱਸਲ, ਸਾਜਨ ਅਨਸਾਰੀ ਮਲੇਰਕੋਟਲਾ, ਯਾਸਰ ਅਰਫਾਤ, ਯਾਸੀਨ ਨੇਸਤੀ, ਦਿਲਵਰ ਚੁੰਘਾ, ਗੁਰਪ੍ਰੀਤ ਸਿੰਘ ਮਿੱਠੇਵਾਲ, ਸਰਪੰਚ ਸੁਖਦੇਵ ਸਿੰਘ ਮਾਣਕੀ, ਸਰਪੰਚ ਕਮਲਜੀਤ ਸਿੰਘ ਹਥਨ, ਸਰਪੰਚ ਅਮਨਦੀਪ ਸਿੰਘ ਸੁਲਤਾਨਪੁਰ ਬੁਧਰਾਵਾਂ, ਸਰਪੰਚ ਕੁਲਵੀਰ ਸਿੰਘ ਮਾਣਕ ਖ਼ੁਰਦ, ਸਰਪੰਚ ਗੁਰਮੁਖ ਸਿੰਘ ਫਰਵਾਲੀ, ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਖ਼ੁਰਦ, ਹਰਪ੍ਰੀਤ ਸਿੰਘ ਬਾਪਲਾ, ਰਾਜੂ ਕੁਠਾਲਾ, ਅਵਤਾਰ ਸਿੰਘ, ਗੁਰਜੰਟ ਸਿੰਘ ਸਮੇਤ ਵੱਡੀ ਗਿਣਤੀ ਆਗੂਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ |