09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਫ਼ਸਲਾਂ ਦੇ ਖਰਾਬੇ ਲਈ ਕਿਸਾਨ ਯੂਨੀਅਨ ਨੇ 70 ਹਜ਼ਾਰ ਰੁਪਏ ਪ੍ਰਤੀ ਏਕੜ ਕੀਤੀ ਮੁਆਵਜ਼ੇ ਦੀ ਮੰਗ <br/>

ਅਜੀਤ ਡੈਸਕ 01-09-2025
ਸੰਗਰੂਰ, 31 ਅਗਸਤ (ਧੀਰਜ ਪਸ਼ੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕਰਦਿਆਂ ਹੜ੍ਹਾਂ ਨਾਲ ਹੋਏ ਨੁਕਸਾਨ ਤੇ ਚਰਚਾ ਤੋਂ ਬਾਅਦ ਸਰਕਾਰ ਤੋ ਮੰਗ ਕੀਤੀ ਗਈ ਕਿ ਹੜ੍ਹਾਂ ਨਾਲ ਹੋਏ ਖ਼ਰਾਬੇ ਬਦਲੇ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ | ਜਿੰਨਾ ਦੇ ਘਰ ਢਹਿ ਗਏ ਉਨ੍ਹਾਂ ਨੂੰ ਮੁੜ ਵਸੇਰੇ ਲਈ ਪੰਜ ਲੱਖ ਰੁਪਏ ਅਤੇ ਪਸ਼ੂ ਧਨ ਦੇ ਨੁਕਸਾਨ ਬਦਲੇ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ | ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪੋ ਆਪਣੇ ਪਿੰਡਾ ਵਿਚੋਂ ਨਕਦ ਰਾਸ਼ੀ, ਰਾਸ਼ਨ ਅਤੇ ਪਸੂਆ ਲਈ ਤੂੜੀ ਹਰਾ ਚਾਰਾ ਇਕੱਠਾ ਕਰਨ ਤਾਂ ਜੋ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ | ਮੀਟਿੰਗ ਵਿਚ ਕਸ਼ਮੀਰ ਸਿੰਘ ਘਰਾਚੋਂ, ਗੁਰਜੀਤ ਸਿੰਘ ਭੜੀ, ਮਲਕੀਤ ਸਿੰਘ ਲਖਮੀਰਵਾਲਾ, ਜਸਪਾਲ ਸਿੰਘ ਘਰਾਚੋ ਜ਼ਿਲ੍ਹਾ ਪ੍ਰੈੱਸ ਸਕੱਤਰ, ਦਰਸ਼ਨ ਕੁਮਾਰ ਲਿੱਦੜਾਂ, ਬਲਵਿੰਦਰ ਸਿੰਘ ਜੱਖਲਾ, ਬਲਵਿੰਦਰ ਸਿੰਘ ਲਹਿਰਾ, ਗੁਰਜੀਤ ਸਿੰਘ ਭੜੀ, ਭੁਪਿੰਦਰ ਸਿੰਘ ਬਲਾਕ ਧੂਰੀ, ਗੁਰਮੇਲ ਸਿੰਘ ਗਿੱਦੜਆਣੀ, ਪ੍ਰੀਤਮ ਸਿੰਘ ਬਡਰੁੱਖਾਂ, ਸੁਖਵੀਰ ਸਿੰਘ ਮਹਿਲਾ, ਨਾਜਰ ਸਿੰਘ ਰਾਮਗੜ੍ਹ, ਮਨਜਿੰਦਰ ਸਿੰਘ ਘਾਬਦਾ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਅਮਰਜੀਤ ਸਿੰਘ ਖਨਾਲ ਕਲਾ, ਗੁਰਚਰਨ ਸਿੰਘ ਭਿੰਡਰਾਂ, ਮੱਖਣ ਸਿੰਘ ਘਾਬਦਾਂ, ਸੁਖਵਿੰਦਰ ਸਿੰਘ ਕਪਿਆਲ, ਜਸਵਿੰਦਰ ਸਿੰਘ ਚੰਗਾਲ, ਗੁਰਦੀਪ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਘਰਾਚੋ, ਅਜਮੇਰ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਸੁੱਖਾ ਗਿੱਲ ਨੂੰ ਕਿਸਾਨ ਵਿੰਗ ਦਾ ਹਲਕਾ ਪ੍ਰਧਾਨ ਲਗਾਇਆ <br/> ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਕਾਰਨ ਫ਼ਸਲਾਂ ਦੇ ਹੋ ਰਹੇ ਵੱਡੇ ਖ਼ਰਾਬੇ ਦੇ ਚਲਦਿਆਂ ਫ਼ਸਲ ਬੀਮਾ ਯੋਜਨਾ ਦੀ ਮੰਗ ਉੱਠੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।