09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ 'ਚ ਹੜ੍ਹਾਂ ਕਾਰਨ ਫ਼ਸਲਾਂ ਦੇ ਹੋ ਰਹੇ ਵੱਡੇ ਖ਼ਰਾਬੇ ਦੇ ਚਲਦਿਆਂ ਫ਼ਸਲ ਬੀਮਾ ਯੋਜਨਾ ਦੀ ਮੰਗ ਉੱਠੀ <br/>

ਅਜੀਤ ਡੈਸਕ 01-09-2025
ਸੰਗਰੂਰ, 31 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਕਰੀਬ ਤਿੰਨ ਲੱਖ ਏਕੜ ਫ਼ਸਲ ਪਾਣੀ ਵਿਚ ਰੂੜ੍ਹ ਗਈ ਹੈ | ਜਿਨ੍ਹਾਂ ਜ਼ਿਲਿ੍ਹਆਂ ਵਿਚ ਹੜ੍ਹ ਨਹੀ ਆਏ ਹਨ ਉੱਥੇ ਲਗਾਤਾਰ ਹੋ ਰਹੀ ਬਾਰਸ਼ ਕਾਰਣ ਫ਼ਸਲਾਂ ਦਾ ਖ਼ਰਾਬਾ ਹੋ ਰਿਹਾ ਹੈ | ਇਸੇ ਦਰਮਿਆਨ ਫਿਰ ਤੋਂ ਫ਼ਸਲ ਬੀਮਾ ਯੋਜਨਾ ਦੀ ਮੰਗ ਉੱਠੀ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਰਾਜਪਾਲ ਸਿੰਘ ਮੰਗਵਾਲ ਦਾ ਕਹਿਣਾ ਅਜਿਹੀ ਫ਼ਸਲ ਬੀਮਾ ਯੋਜਨਾ ਤਿਆਰ ਕੀਤੀ ਜਾਵੇ | ਜਿਸ ਦੀ ਪੂਰੀ ਗਰੰਟੀ ਸਰਕਾਰੀ ਪੱਧਰ ਤੇ ਹੋਵੇ | ਕਿਸਾਨਾਂ ਨੂੰ ਨੁਕਸਾਨੀ ਫ਼ਸਲ ਦਾ ਪੂਰਾ ਮੁਆਵਜ਼ਾ ਮਿਲੇ | ''ਜਿੰਨਾ ਨੁਕਸਾਨ, ਓਨੀ ਹੀ ਭਰਪਾਈ'' ਕਿਸਾਨ ਆਗੂਆਂ ਦਾ ਕਹਿਣਾ ਕਿ ਕਿਸਾਨ ਇਹ ਨਹੀਂ ਕਹਿੰਦੇ ਕਿ ਫ਼ਸਲ ਬੀਮਾ ਯੋਜਨਾ ਮੁਫ਼ਤ ਹੋਵੇ | ਨਹੀ, ਬਣਦੀ ਘੱਟ ਤੋਂ ਘੱਟ ਕਿਸ਼ਤ ਭਰਵਾਈ ਜਾਵੇ | ਬੀਮੇ ਦਾ ਕਲੇਮ ਉਸੇ ਤਰ੍ਹਾਂ ਮਿਲੇ ਜਿਸ ਤਰ੍ਹਾਂ ਇੰਡਸਟਰੀ, ਵਾਹਨ ਜਾਂ ਮੌਤ ਦੇ ਕੇਸ ਵਿਚ ਮਿਲਦਾ ਹੈ | ਉੱਦਮੀ ਕਿਸਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਕਿ ਦੇਸ਼ ਦਾ ਅੰਨ ਨਾਲ ਢਿੱਡ ਭਰਨ ਵਾਲੇ ਪੰਜਾਬ ਲਈ ਫ਼ਸਲ ਬੀਮਾ ਯੋਜਨਾ ਦੀ ਤੁਰੰਤ ਜ਼ਰੂਰਤ ਹੈ | ਕੋਈ ਸ਼ੱਕ ਨਹੀ ਕਿ ਬੀਮਾ ਯੋਜਨਾ ਅਜਿਹੀ ਬਣਾਈ ਜਾਵੇ ਜਿਸ ਵਿਚ ਨੁਕਸਾਨ ਦੀ ਪੂਰੀ ਪੂਰਤੀ ਹੋਵੇ | ਇਸ ਯੋਜਨਾ ਵਿਚ ਕਿਸਾਨ ਤੋਂ ਵੇਚੀ ਫ਼ਸਲ ਦਾ 0.1 ਫ਼ੀਸਦੀ ਲਿਆ ਜਾਵੇ | ਇਸ ਵਿਚ ਪੰਜਾਬ ਦੇ ਆਮਦਨ ਟੈਕਸ ਦੇਣ ਵਾਲਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਹਿੱਸਾ ਪਵਾਇਆ ਜਾਵੇ, ਕਿਉਂਕਿ ਇਹ ਹੁਣ ਵੀ ਸਹਾਇਤਾ ਲਈ ਅੱਗੇ ਆਉਂਦਿਆਂ ਹਨ | ਪਿੰਡ ਮੰਗਵਾਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਮੰਗਵਾਲ ਨੇ ਫ਼ਸਲ ਬੀਮਾ ਯੋਜਨਾ ਨੂੰ ਜ਼ਰੂਰੀ ਦੱਸਦਿਆਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਤੋਂ ਪਾਣੀ ਮੰਗਣ ਵਾਲਾ ਹਰਿਆਣਾ ਹੁਣ ਹੜ੍ਹਾਂ ਦੇ ਪਾਣੀ ਵਿਚੋਂ ਵੀ ਹਿੱਸਾ ਲਵੇ |


ਪਿਛਲੀ ਖ਼ਬਰ ਫ਼ਸਲਾਂ ਦੇ ਖਰਾਬੇ ਲਈ ਕਿਸਾਨ ਯੂਨੀਅਨ ਨੇ 70 ਹਜ਼ਾਰ ਰੁਪਏ ਪ੍ਰਤੀ ਏਕੜ ਕੀਤੀ ਮੁਆਵਜ਼ੇ ਦੀ ਮੰਗ <br/> ਅਗਲੀ ਖ਼ਬਰ ਠੁੱਲੀਵਾਲ ਪੁਲਿਸ ਵਲੋਂ 398 ਨਸ਼ੀਲੀਆਂ ਗੋਲੀਆਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।