ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਪੰਜਾਬ ਦੇ ਸਿੱਖਿਆ ਵਿਭਾਗ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ, ਬਰਨਾਲਾ ਮੈਡਮ ਇੰਦੂ ਸਿੰਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੀਰਜਾ ਦੀ ਰਹਿਨੁਮਾਈ ਵਿਚ ਬਲਾਕ ਸ਼ਹਿਣਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਗਰੀ ਸਿੱਖਿਆ ਅਭਿਆਨ ਦੇ ਆਈ.ਈ.ਡੀ./ ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਮੈਡੀਕਲ ਅਸੈਸਮੈਂਟ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਬਰਾੜ ਬੀ.ਪੀ.ਈ.ਓ. ਸ਼ਹਿਣਾ ਨੇ ਦੱਸਿਆ ਕਿ ਮੈਡੀਕਲ ਅਸੈਸਮੈਂਟ ਕੈਂਪ ਗੀਤਾ ਭਵਨ ਸ਼ਹਿਣਾ ਵਿਖੇ ਲਾਇਆ ਗਿਆ | ਇਸ ਕੈਂਪ ਵਿਚ ਵੱਖੋ-ਵੱਖਰੀ ਦਿਵਿਆਂਗਤਾ ਕੈਟਾਗਰੀ ਨਾਲ ਸਬੰਧਿਤ 115 ਬੱਚਿਆਂ ਨੇ ਸ਼ਮੂਲੀਅਤ ਕੀਤੀ | ਅਲਿਮਕੋ ਟੀਮ ਵਲੋਂ ਬੱਚਿਆਂ ਨੂੰ ਚੈੱਕ ਕਰਨ ਉਪਰੰਤ 120 ਸਹਾਇਕ ਉਪਕਰਨ ਮੁਹੱਈਆ ਕਰਵਾਏ ਲਈ ਜਾਂਚ ਕੀਤੀ | ਜਿਨ੍ਹਾਂ ਵਿਚ ਵ੍ਹੀਲ ਚੇਅਰ ਫੋਲਡਿੰਗ 6, ਟਰਾਈ ਸਾਈਕਲ 2, ਸੀ.ਪੀ. ਚੇਅਰ 6, ਨਕਲੀ ਅੰਗ 1, ਏ.ਐਫ਼.ਓ. 1, ਬ੍ਰੇਲ ਕਿੱਟ 1, ਸਮਾਰਟ ਫ਼ੋਨ 4, ਸੁਗੰਮਿਆ ਕੇਨ 1, ਰੋਲੇਟਰ 4, ਵਿਜੂਅਲ ਕਿੱਟ 4, ਕੰਨਾਂ ਦੀਆਂ ਮਸ਼ੀਨਾਂ 8, 0-3 (ਉਮਰ ਵਰਗ) ਕਿੱਟ 3, ਉਮਰ ਵਰਗ (3-6) 4 ਕਿੱਟ, ਪ੍ਰੀ, ਪ੍ਰਾਇਮਰੀ ਕਿੱਟ (7-11) 31 ਕਿੱਟ, ਪ੍ਰੀ -ਵੋਕੇਸ਼ਨਲ ਕਿੱਟ (12-15 __1MP__ 16-18 ਉਮਰ ਵਰਗ) 45, ਮੰਗ ਕੀਤੀ ਗਈ | ਇਸ ਮੌਕੇ ਭੁਪਿੰਦਰ ਸਿੰਘ ਡੀ.ਐਸ.ਈ.ਟੀ, ਜ਼ਿਲ੍ਹਾ ਬਰਨਾਲਾ, ਅਲਿਮਕੋ ਟੀਮ, ਸਲਮਾਨ, ਸ੍ਰੀ ਸੂਰਜ ਕੁਮਾਰ, ਸ੍ਰੀ ਸੁਭਾਸ਼ ਤੇ ਤਪਾ ਤੋਂ ਮੈਡੀਕਲ ਟੀਮ ਵਿਚ ਡਾਕਟਰ ਕੰਵਲਜੀਤ ਸਿੰਘ ਬਾਜਵਾ, ਡਾਕਟਰ ਗੁਰਸਿਮਰਨਜੀਤ ਸਿੰਘ, ਡਾਕਟਰ ਗੁਰਸਾਗਰਦੀਪ ਸਿੰਘ ਵਿਚ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਕੈਂਪ ਵਿਚ ਬਲਾਕ ਦਫ਼ਤਰ ਵਿਚੋਂ ਆਈ.ਈ.ਡੀ. ਦੇ ਨੋਡਲ ਅਫ਼ਸਰ ਜਗਸੀਰ ਸਿੰਘ, ਕਿ੍ਸ਼ਨ ਕੁਮਾਰ ਲੇਖਾਕਾਰ, ਅਸ਼ੋਕ ਕੁਮਾਰ ਮਿਡ ਡੇ ਮੀਲ ਮੈਨੇਜਰ, ਅਮਨਦੀਪ ਕੌਰ ਡਾਟਾ ਐਂਟਰੀ ਅਪਰੇਟਰ ਸ਼ਹਿਣਾ, ਜਗਵੰਤ ਸਿੰਘ ਐੱਚ.ਟੀ. ਘੁੰਨਸ, ਹਰਿੰਦਰ ਸਿੰਘ ਐੱਚ.ਟੀ. ਤਲਵੰਡੀ, ਜੁਗਰਾਜ ਸਿੰਘ ਤਾਜੋਕੇ, ਅਮਨਦੀਪ ਕੌਰ ਭਦੌੜ, ਸਮਨਦੀਪ ਕੌਰ ਸ਼ਹਿਣਾ, ਬਲਜਿੰਦਰ ਸਿੰਘ ਜੰਗੀਆਣਾ, ਗਗਨਪ੍ਰੀਤ ਸਿੰਘ ਸ਼ਹਿਣਾ, ਸੁਖਵਿੰਦਰ ਕੌਰ ਜੈਮਲ ਸਿੰਘ ਵਾਲਾ, ਰਮਨਦੀਪ ਸਿੰਘ, ਲਾਲਾ ਬਾਲਕ ਰਾਮ, ਰਜਿੰਦਰ ਸਿੰਘ ਪਿਆਰਾ ਲਾਲ ਬਸਤੀ, ਰਾਜਨ ਗੁਪਤਾ ਸ਼ਹਿਣਾ, ਰਮਨਦੀਪ ਸਿੰਘ ਬਰਨਾਲਾ, ਇਕਬਾਲ ਸਿੰਘ ਮਹਿਲ ਕਲਾਂ, ਮਨਪ੍ਰੀਤ ਕੌਰ ਪੱਤੀ ਨੈਣੇਵਾਲ ਭਦੌੜ, ਦਵਿੰਦਰ ਕੌਰ ਸ਼ਹਿਣਾ ਆਈ.ਈ.ਆਰ.ਟੀ. ਤੇ ਮਾਪੇ ਹਾਜ਼ਰ ਸਨ |