ਬਰਨਾਲਾ, 21 ਜੁਲਾਈ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੀ ਮੀਟਿੰਗ ਰਾਹੀ ਕਲੀਨਿਕ ਬਰਨਾਲਾ ਵਿਖੇ ਜ਼ਿਲ੍ਹਾ ਵੈਦ ਮੰਡਲ ਦੇ ਪ੍ਰਧਾਨ ਕੌਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵੈਦ ਮੰਡਲ ਦੇ ਕਨਵੀਨਰ ਡਾ: ਰਾਹੁਲ ਰੁਪਾਲ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵੈਦ ਸਾਹਿਬਾਨ ਨੇ ਹਾਜ਼ਰੀ ਲਵਾਉਣ ਵਿਚ ਵੱਧ ਚੜ੍ਹ ਕੇ ਭਾਗ ਲਿਆ | ਇਸ ਸਮੇਂ ਵੈਦਾਂ ਨੇ ਆਪਣੇ ਆਪਣੇ ਸੁਝਾਅ ਵੀ ਪੇਸ਼ ਕੀਤੇ ਜੋ ਕਿ ਜ਼ਿਲ੍ਹਾ ਵੈਦ ਮੰਡਲ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਲਈ ਵੈਦਾਂ ਨੇ ਆਪੋ ਆਪਣੇ ਅਨੁਭਵੀ ਨੁਸਿਖ਼ਆਂ ਨੂੰ ਵੀ ਸਾਂਝਾ ਕੀਤਾ | ਇਸ ਮੀਟਿੰਗ ਵਿਚ ਓਮਾ ਕੰਪਨੀ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ | ਉਨ੍ਹਾਂ ਨੇ ਆਪਣੇ ਪ੍ਰੋਡਕਟ ਬਾਰੇ ਵੈਦਾਂ ਨੂੰ ਚਾਨਣਾ ਪਾਉਂਦੇ ਹੋਏ ਭਰਪੂਰ ਜਾਣਕਾਰੀ ਵੀ ਦਿੱਤੀ | ਇਸ ਸਮੇਂ ਜ਼ਿਲ੍ਹਾ ਵੈਦ ਮੰਡਲ ਰਜਿਸਟਰ ਬਰਨਾਲਾ ਵਲੋਂ ਪ੍ਰਮਾਣ ਪੱਤਰ ਅਤੇ ਸ੍ਰੀ ਧਨਵੰਤਰੀ ਭਗਵਾਨ ਦੀਆਂ ਫ਼ੋਟੋਆਂ ਵੀ ਵੈਦਾਂ ਨੂੰ ਜ਼ਿਲ੍ਹਾ ਵੈਦ ਮੰਡਲ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਵਲੋਂ ਦਿੱਤੀਆਂ ਗਈਆਂ | ਇਸ ਮੌਕੇ ਵੈਦ ਜੀਤ ਸਿੰਘ, ਸੱਤਪਾਲ ਤਪਾ, ਸੁਰਿੰਦਰ ਸਿੰਘ, ਮੁਹੰਮਦ ਅਸਲਮ, ਨਿਰਭੈ, ਸੁਰਜੀਤ ਸਿੰਘ, ਹਰਦੇਵ ਸਿੰਘ, ਗੋਪੀ ਨਾਥ, ਇੰਦਰਪਾਲ ਸਿੰਘ, ਕਿ੍ਸ਼ਨ ਚੰਦ, ਜਨਕ ਰਾਜ, ਜਗਦੀਸ਼ ਸਿੰਘ, ਸੁਖਬੀਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਗੇਜਿੰਦਰ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਜਵੀਰ ਸਿੰਘ ਤੇ ਸੇਵਕ ਸਿੰਘ ਆਦਿ ਹਾਜ਼ਰ ਸਨ |