23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟੀਮ ਨੰੂ ਸੰਗਰੂਰ, ਸੁਨਾਮ ਤੇ ਭਵਾਨੀਗੜ੍ਹ 'ਚ ਨਹੀਂ ਮਿਲਿਆ ਕੋਈ ਬਾਲ ਭਿਖਾਰੀ

ਅਜੀਤ ਡੈਸਕ 22-07-2025
ਸੰਗਰੂਰ, 21 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਬਾਲ ਭਿਖਾਰੀਆਂ ਨੰੂ ਫੜਨ ਲਈ ਅੱਜ ਵਿਭਾਗੀ ਟੀਮ ਨੇ ਸੰਗਰੂਰ, ਸੁਨਾਮ ਅਤੇ ਭਵਾਨੀਗੜ੍ਹ ਦਾ ਦੌਰਾ ਕੀਤਾ ਅਤੇ ਭਿਖਾਰੀਆਂ ਦੇ ਅੱਡਿਆਂ ਦੀ ਜਾਂਚ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਨੰੂ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਕਿਸੇ ਵੀ ਥਾਂ ਭਿਖਾਰੀ ਬੱਚਾ ਨਹੀਂ ਮਿਲਿਆ | ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਚਰਚਾ ਨੰੂ ਵੇਖਦਿਆਂ ਭਿਖਾਰੀ ਹੁਣ ਆਪਣੇ ਨਾਲ ਬੱਚਿਆਂ ਨੰੂ ਰੱਖਣ ਤੋਂ ਗੁਰੇਜ਼ ਕਰਨ ਲੱਗੇ ਹਨ | ਇਸ ਤੋਂ ਪਹਿਲਾਂ ਇਨ੍ਹਾਂ ਮੰਗਤਿਆਂ ਛੋਟੇ-ਛੋਟੇ ਬੱਚਿਆਂ ਨੰੂ ਆਪਣੀ ਨਿਗਰਾਨੀ ਹੇਠ ਭੀਖ ਮੰਗਣ ਦੇ ਕੰਮ ਉੱਤੇ ਲਗਾਇਆ ਜਾਂਦਾ ਸੀ | ਕੁਝ ਮੰਗਤੇ ਇਨ੍ਹਾਂ ਬੱਚਿਆਂ ਨੰੂ ਗੁਬਾਰੇ, ਨੈਪਕਿਨ ਜਾਂ ਅਜਿਹੀਆਂ ਹੋਰ ਵਸਤੂਆਂ ਦੇ ਕੇ ਆਉਂਦੇ ਜਾਂਦੇ ਕਾਰ ਸਵਾਰਾਂ ਕੋਲ ਵੇਚਣ ਲਈ ਤਿਆਰ ਕਰਦੇ ਸਨ | ਅੱਜ ਵਿਭਾਗੀ ਟੀਮ ਨੇ ਵੇਖਿਆ ਕਿ ਨਾ ਤਾਂ ਬੱਚੇ ਭੀਖ ਮੰਗ ਰਹੇ ਹਨ ਅਤੇ ਨਾ ਸੜਕਾਂ 'ਤੇ ਕੋਈ ਸਾਮਾਨ ਵੇਚ ਰਹੇ ਹਨ |
ਪਿਛਲੀ ਖ਼ਬਰ ਬਿਰਧ ਆਸ਼ਰਮ, ਸਿਵਲ ਹਸਪਤਾਲ ਤੇ ਪਿੰਗਲਵਾੜਾ ਵਿਖੇ ਸੇਵਾ ਦਿਵਸ ਮਨਾਇਆ <br/> ਅਗਲੀ ਖ਼ਬਰ ਮਲਟੀਪਰਪਜ਼ ਕੇਡਰ ਵਲੋਂ ਰੋਸ ਵਿਖਾਵਾ 24 ਨੰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।