10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਦੌੜ 'ਚ ਸੀਵਰੇਜ ਦੀ ਥਾਂ-ਥਾਂ ਹੋ ਰਹੀ ਲੀਕੇਜ ਨੂੰ ਲੈ ਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ <br/>

ਅਜੀਤ ਡੈਸਕ 21-07-2025
ਭਦੌੜ, 20 ਜੁਲਾਈ (ਰਾਜਿੰਦਰ ਬੱਤਾ, ਵਿਨੋਦ ਕਲਸੀ)-ਇਥੇ ਸੀਵਰੇਜ ਦੇ ਮਾੜੇ ਪ੍ਰਬੰਧ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੇ ਮੁਹੱਲਾ ਗੁੰਦਾਰੇ ਵਾਸੀਆਂ ਵਲੋਂ ਮੁਹੱਲੇ 'ਚ ਸੀਵਰੇਜ ਦੀ ਹੋ ਰਹੀ ਲੀਕੇਜ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਬੀ. ਕੇ. ਯੂ. ਉਗਰਾਹਾਂ ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਮਿੰਟੂ ਬਾਵਾ, ਜੱਗਾ ਸਿੰਘ ਭੂੰਦੜ, ਜਰਨੈਲ ਸਿੰਘ, ਮੱਖਣ ਸਿੰਘ, ਮਨਪ੍ਰੀਤ ਸਿੰਘ ਵੜਿੰਗ, ਮਹਿਮਾ ਸਿੰਘ, ਬਾਘ ਸਿੰਘ, ਬਿੰਦਰ ਪਾਲ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਨੂੰ ਜਾਣ ਲਈ ਇਹ ਮੁੱਖ ਰਾਸਤਾ ਹੈ ਪਿਛਲੇ ਕਈ ਮਹੀਨਿਆਂ ਤੋਂ ਇਥੇ ਸੀਵਰੇਜ ਦੀ ਲੀਕੇਜ ਹੋ ਰਹੀ ਹੈ | ਅਸੀਂ ਇਸ ਸੰਬੰਧੀ ਕਈ ਵਾਰ ਸੀਵਰੇਜ ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਕੋਲ ਇਸ ਨੂੰ ਠੀਕ ਕਰਵਾਉਣ ਦੀ ਗੁਹਾਰ ਲਗਾ ਚੁੱਕੇ ਹਾਂ ਪਰ ਕਿਸੇ ਵੀ ਮਹਿਕਮੇ ਨੇ ਇਸ ਨੂੰ ਠੀਕ ਕਰਵਾਉਣ ਦੀ ਜ਼ਰੂਰਤ ਨਹੀਂ ਸਮਝੀ, ਸਿਵਾਏ ਲਾਰਿਆਂ ਤੋਂ ਸਾਡੇ ਪੱਲੇ ਕੁਝ ਨਹੀਂ ਪਿਆ | ਉਨ੍ਹਾਂ ਕਿਹਾ ਕਿ ਭਦੌੜ ਦੀਆਂ ਸਾਰੀਆਂ ਫਿਰਨੀਆਂ ਤੋਂ ਇਲਾਵਾ ਹਰ ਗਲੀ ਮੁਹੱਲੇ 'ਚ ਸੀਵਰੇਜ ਦੀ ਲੀਕੇਜ ਹੋ ਰਹੀ ਹੈ, ਜਿਸ ਕਾਰਨ ਸੜਕਾਂ ਟੁੱਟ ਰਹੀਆਂ ਹਨ, ਲੋਕਾਂ ਦਾ ਲੰਘਣਾ ਅÏਖਾ ਹੋਇਆ ਪਿਆ ਹੈ ਤੇ ਬਰਸਾਤਾਂ ਦਾ ਮੌਸਮ ਹੋਣ ਕਰ ਕੇ ਜਿਥੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਇਆ ਪਿਆ | ਉਥੇ ਹਰ ਵਕਤ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ | ਉਨ੍ਹਾਂ ਇਸ ਸੰਬੰਧੀ ਮੀਟਿੰਗ ਕਰ ਕੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਭਦੌੜ ਦੇ ਸੀਵਰੇਜ ਨੂੰ ਠੀਕ ਨਾ ਕਰਵਾਇਆ ਤਾਂ ਸੰਘਰਸ਼ ਵਿੱਢਿਆ ਜਾਵੇਗਾ | ਇਸ ਬਾਰੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਗਰਗ ਨੇ ਕਿਹਾ ਕਿ ਭਦੌੜ ਦਾ ਸੀਵਰੇਜ ਖਰਾਬ ਹੋ ਚੁੱਕਾ ਹੈ, ਉਹ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਚਿੱਠੀਆਂ ਵੀ ਕੱਢ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਤਵੱਜੋਂ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਆਪਣੇ ਤੌਰ 'ਤੇ ਕਈ ਵਾਰ ਆਪਣੇ ਤੌਰ 'ਤੇ ਸਫ਼ਾਈ ਕਰਵਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ | ਜੇਕਰ ਸੀਵਰੇਜ ਸੰਬੰਧੀ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਉਹ ਲੋਕਾਂ ਨਾਲ ਧਰਨੇ 'ਤੇ ਬੈਠਣਗੇ |

ਪਿਛਲੀ ਖ਼ਬਰ ਗਹਿਲ ਵਿਖੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਪਿੰਡ ਵਜੀਦਕੇ ਕਲਾਂ ਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।