10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਿੰਡ ਵਜੀਦਕੇ ਕਲਾਂ ਤੇ ਕੁਤਬਾ ਤੋਂ ਪੰਚ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ <br/>

ਅਜੀਤ ਡੈਸਕ 21-07-2025
ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਰਾਜ ਚੋਣ ਕਮਿਸ਼ਨ ਵਲੋਂ 27 ਜੁਲਾਈ ਨੂੰ ਰਾਜ ਭਰ ਦੀਆਂ ਖ਼ਾਲੀ ਪਈਆਂ ਸਰਪੰਚਾਂ ਤੇ ਪੰਚਾਂ ਦੀਆਂ ਅਸਾਮੀਆਂ 'ਤੇ ਕਰਵਾਈ ਜਾ ਰਹੀ ਚੋਣ ਤਹਿਤ ਮਹਿਲ ਕਲਾਂ ਬਲਾਕ ਦੇ ਪਿੰਡ ਵਜੀਦਕੇ ਕਲਾਂ ਦੇ ਵਾਰਡ 5, ਪਿੰਡ ਕੁਤਬਾ ਦੇ ਵਾਰਡ 4 ਤੋਂ ਭਰੇ ਗਏ ਪੰਚ ਲਈ ਦੋ ਨਾਮਜ਼ਦਗੀ ਪੱਤਰ ਅੱਜ ਠੀਕ ਪਾਏ ਜਾਣ ਤੋਂ ਬਾਅਦ, ਦੋਵੇਂ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਉਮੀਦਵਾਰ ਵਲੋਂ ਕਾਗ਼ਜ਼ ਦਾਖਲ ਨਾ ਕਰਵਾਉਣ ਤੇ ਬਿਨਾਂ ਮੁਕਾਬਲੇ, ਸਰਬ ਸੰਮਤੀ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਹੈ | ਪਿੰਡ ਵਜੀਦਕੇ ਕਲਾਂ ਵਾਰਡ 5 ਤੋਂ ਸੁਖਬੀਰ ਸਿੰਘ ਪੁੱਤਰ ਰੂਪ ਸਿੰਘ ਤੇ ਕੁਤਬਾ ਦੇ ਵਾਰਡ ਨੰ: 4 ਤੋਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੰਚ ਲਈ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਦੀ ਪੜਤਾਲ ਦੌਰਾਨ ਸਾਰੇ ਕਾਗ਼ਜ਼ ਅਨੁਸਾਰ ਸਹੀ ਪਾਏ ਗਏ | ਇਸ ਮੌਕੇ ਸਹਾਇਕ ਰਿਟਰਨਿੰਗ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰ ਵਾਪਸੀ ਦੀ ਆਖ਼ਰੀ ਮਿਆਦ ਤੱਕ ਨਾ ਤਾਂ ਕਿਸੇ ਹੋਰ ਉਮੀਦਵਾਰ ਨੇ ਚੋਣ ਲੜਨ ਲਈ ਕਾਗ਼ਜ਼ ਦਾਖਲ ਕੀਤੇ ਤੇ ਨਾ ਹੀ ਮੌਜੂਦਾ ਉਮੀਦਵਾਰਾਂ ਵਲੋਂ ਉਮੀਦਵਾਰੀ ਵਾਪਸ ਲਈ ਗਈ | ਇਸ ਲਈ ਪਿੰਡ ਵਜੀਦਕੇ ਕਲਾਂ ਦੇ ਵਾਰਡ ਨੰ: 5 ਤੋਂ ਸੁਖਬੀਰ ਸਿੰਘ ਅਤੇ ਕੁਤਬਾ ਦੇ ਵਾਰਡ ਨੰ: 4 ਤੋਂ ਅਵਤਾਰ ਸਿੰਘ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਕਿਸੇ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ |

ਪਿਛਲੀ ਖ਼ਬਰ ਭਦੌੜ 'ਚ ਸੀਵਰੇਜ ਦੀ ਥਾਂ-ਥਾਂ ਹੋ ਰਹੀ ਲੀਕੇਜ ਨੂੰ ਲੈ ਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਬਠਿੰਡਾ ਦੇ ਰਜਿੰਦਰ ਗੁਪਤਾ ਨੇ 6 ਲੱਖ 45 ਹਜ਼ਾਰ ਕਿੱਲੋਮੀਟਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਕੀਤੀ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।