ਬਰਨਾਲਾ, 19 ਜੁਲਾਈ (ਅਸ਼ੋਕ ਭਾਰਤੀ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਪੰਜਾਬ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਮਿਸ਼ਨ ਹਰਿਆਲੀ-2025 ਤਹਿਤ ਅੱੈਸ. ਬੀ. ਐੱਸ. ਪਬਲਿਕ ਸਕੂਲ ਸੁਰਜੀਤਪੁਰਾ ਵਲੋਂ ਹਰਿਆਲੀ ਮਿਸ਼ਨ 2025 ਦੇ ਦੂਜੇ ਗੇੜ ਦੌਰਾਨ ਸੰਸਥਾ ਦੇ ਆਲੇ ਦੁਆਲੇ ਲਗਪਗ 100 ਬੂਟੇ ਲਗਾਏ ਗਏ | ਬੂਟੇ ਲਾਉਣ ਦੀ ਸ਼ੁਰੂਆਤ ਡੀ.ਐਸ.ਪੀ. ਸਤਬੀਰ ਸਿੰਘ ਬੈਂਸ, ਡਾ: ਹਰਜੋਤ ਸਿੰਘ ਸੋਹੀ ਅਸਿਸਟੈਂਟ ਪੋ੍ਰਫੈਸਰ ਖੇਤੀ ਵਿਗਿਆਨ ਕੇਂਦਰ ਹੰਡਿਆਇਆ, ਸਨਦੀਪ ਸਿੰਘ ਸਿੱਧੂ, ਜੀ.ਐਮ.ਐੱਚ ਜੀ ਈਟਨ ਪਲਾਜ਼ਾ ਵਲੋਂ ਸਕੂਲ ਕੈਂਪਸ ਵਿਚ ਬੂਟਾ ਲਗਾ ਕੇ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਦੀ ਸੱੁਧਤਾ ਲਈ ਬੂਟੇ ਵੀ ਲਗਾਉਣੇ ਚਾਹੀਦੇ ਹਨ | ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ, ਵਾਇਸ ਪਿ੍ੰਸੀਪਲ ਡਾ: ਸੰਜੇ ਕੁਮਾਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |