08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭੋਤਨਾ ਖੇਡ ਗਰਾਊਾਡ ਲਈ ਪਿੰਡ ਚੁੂੰਘਾ ਦੇ ਸਮਾਜ ਸੇਵੀ ਆਗੂਆਂ ਨੇ ਕੀਤੀ ਰਾਸ਼ੀ ਭੇਟ <br/>

ਅਜੀਤ ਡੈਸਕ 20-07-2025
ਟੱਲੇਵਾਲ, 19 ਜੁਲਾਈ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਲੰਬੇ ਸਮੇਂ ਤੋਂ ਜਿੱਥੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਆਗੂਆਂ ਵਲੋਂ ਪਿੰਡ ਵਾਸੀਆਂ, ਐਨ.ਆਰ.ਆਈਜ ਅਤੇ ਸਮੇਂ-ਸਮੇਂ ਦੀਆਂ ਪੰਚਾਇਤਾਂ ਦੇ ਸਹਿਯੋਗ ਸਦਕਾ ਖੇਡ ਗਰਾਉਂਡ ਵਿਚ ਖਿਡਾਰੀਆਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਸਮੇਂ-ਸਮੇਂ 'ਤੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ | ਜਿਸ ਦੇ ਚੱਲਦਿਆਂ ਪਿੰਡ ਦੀ ਹਾਕੀ ਦੀ ਟੀਮ ਬੁਲੰਦੀਆਂ ਛੋਹ ਰਹੀ ਹੈ | ਇਸ ਸਬੰਧੀ ਕਲੱਬ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਭੋਤਨਾ ਗਰਾਊਾਡ 'ਚ ਰਾਊਾਡ ਗਲਾਸ ਹਾਕੀ ਅਕੈਡਮੀ ਬੱਧਨੀ ਕਲਾਂ ਨਾਲ ਪ੍ਰੈਕਟਿਸ ਮੈਚ ਰੱਖਿਆ ਗਿਆ | ਜਿਸ ਦੌਰਾਨ ਪਿੰਡ ਚੂੰਘਾ ਦੇ ਸਮਾਜ ਸੇਵੀ ਮਹਿੰਦਰ ਸਿੰਘ ਸੈਕਟਰੀ, ਹਰਦੇਵ ਸਿੰਘ ਗੁਰਦੁਆਰਾ ਕਮੇਟੀ ਮੈਂਬਰ, ਦਰਸ਼ਨ ਸਿੰਘ ਗੁਰਦੁਆਰਾ ਕਮੇਟੀ ਮੈਂਬਰ, ਨਿਰਮਲ ਸਿੰਘ ਗੁਰਦੁਆਰਾ ਕਮੇਟੀ ਮੈਂਬਰ, ਸੁਖਪਾਲ ਸਿੰਘ, ਹਰਦੀਪ ਸਿੰਘ ਸਰਪੰਚ ਚੂੰਘਾ, ਕਰਨੈਲ ਸਿੰਘ ਆੜ੍ਹਤੀਏ, ਮੇਜਰ ਸਿੰਘ ਆੜ੍ਹਤੀਏ, ਰਣਜੀਤ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਚੂੰਘਾ (ਮੈਂਬਰ ਐਸ.ਜੀ.ਪੀ.ਸੀ) ਵਲੋਂ ਖੇਡ ਗਰਾਊਾਡ ਭੋਤਨਾ ਲਈ 14500 ਰੁਪਏ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਮੂਹ ਕਲੱਬ ਅਤੇ ਖਿਡਾਰੀਆਂ ਵਲੋਂ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਦਲਵਾਰ ਸਿੰਘ ਪੰਚਾਇਤ ਮੈਂਬਰ, ਬਾਬਾ ਮੱਖਣ ਸਿੰਘ, ਸੀਨੀਅਰ ਹਾਕੀ ਖਿਡਾਰੀ ਸਿਕੰਦਰ ਸਿੰਘ, ਮਾਸਟਰ ਗੁਰਚਰਨ ਸਿੰਘ, ਧਰਮਾ ਸਿੰਘ ਸੱਭੇਕਾ, ਦਰਸ਼ਨ ਸਿੰਘ ਧਾਲੀਵਾਲ, ਬਿੰਦਰ ਸਿੰਘ ਧਾਲੀਵਾਲ, ਹਾਕੀ ਕੋਚ ਬੱਧਨੀ ਲਵਜੀਤ ਸਿੰਘ ਤੇ ਹਾਕੀ ਕੋਚ ਹਰਦੀਪ ਸਿੰਘ ਦੀਪਾ ਮੀਨੀਆ, ਗੁਰਪ੍ਰੀਤ ਸਿੰਘ ਸੇਖੋਂ, ਗੁਰਦੀਪ ਕਿ੍ਕਟ ਖਿਡਾਰੀ, ਜੱਸੀ ਧਾਲੀਵਾਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਲਈ ਲੇਖ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਕੇਂਦਰੀ ਤੇ ਸੂਬਾਈ ਹਕੂਮਤਾਂ ਦੇ ਜ਼ਬਰ ਖ਼ਿਲਾਫ਼ ਰੈਲੀਆਂ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ-ਲੋਕ ਮੋਰਚਾ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।