ਬਰਨਾਲਾ, 19 ਜੁਲਾਈ (ਅਸ਼ੋਕ ਭਾਰਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਤੋਂ ਅਗਲੇ ਅੰਕ ਤੋਂ ਲੇਖ ਮੁਕਾਬਲਾ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੁਕਾਬਲੇ ਲਈ ਲਿਖਣ ਵਾਸਤੇ ਵਿਸ਼ਾ ਕਿਸੇ ਰਵਾਇਤੀ ਵਿਸ਼ੇ ਦੀ ਬਜਾਏ, ਕੋਈ ਵਿਚਾਰ ਜਾਂ ਕਵਿਤਾ ਦੀ ਸਤਰ ਜਾਂ ਸ਼ੇਅਰ ਹੋਇਆ ਕਰੇਗਾ | ਤਰਕਸ਼ੀਲ ਮੈਗਜ਼ੀਨ ਦੇ ਐਡੀਟਰ ਰਾਜਪਾਲ ਸਿੰਘ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਲੇਖ ਦੀ ਲੰਬਾਈ 1000 ਕੁ ਸ਼ਬਦ ਦਾ ਹੋਣਾ ਚਾਹੀਦਾ ਹੈ | ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 1000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 700 ਰੁਪਏ ਇਨਾਮ ਵਜੋਂ ਦਿੱਤੇ ਜਾਵੇਗਾ | ਇਸ ਲੇਖ ਮੁਕਾਬਲਾ ਲਈ ਸਮੂਹ ਨੌਜਵਾਨਾਂ, ਕਾਲਜ ਵਿਦਿਆਰਥੀਆਂ ਅਤੇ ਨਵੇਂ ਉੱਭਰ ਰਹੇ ਲੇਖਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ | ਸਤੰਬਰ ਮਹੀਨੇ ਆਉਣ ਵਾਲੇ ਮੈਗਜ਼ੀਨ ਦੇ ਵਿਸ਼ੇ ਬਾਰੇ ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਮਹਾਨ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ ਹੈ, ਇਸ ਲਈ ਉਨ੍ਹਾਂ ਨੂੰ ਯਾਦ ਕਰਦਿਆਂ ਇਸ ਵਾਰ ਲੇਖ ਮੁਕਾਬਲੇ ਦਾ ਵਿਸ਼ਾ ਉਨ੍ਹਾਂ ਦੀ ਬਹੁਤ ਪ੍ਰਸਿੱਧ ਕਵਿਤਾ ਦੀਆਂ ਇਹ ਸਤਰਾਂ ਤੇ ਆਧਾਰਿਤ ਹੈ |