08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੇਂਦਰੀ ਤੇ ਸੂਬਾਈ ਹਕੂਮਤਾਂ ਦੇ ਜ਼ਬਰ ਖ਼ਿਲਾਫ਼ ਰੈਲੀਆਂ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ-ਲੋਕ ਮੋਰਚਾ ਪੰਜਾਬ

ਅਜੀਤ ਡੈਸਕ 20-07-2025
ਟੱਲੇਵਾਲ, 19 ਜੁਲਾਈ (ਸੋਨੀ ਚੀਮਾ)-ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਥੜਿਆਂ ਵਲੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਅੰਨੇ੍ਹ ਜ਼ਬਰ ਖ਼ਿਲਾਫ਼ 25 ਜੁਲਾਈ ਨੂੰ ਸੰਗਰੂਰ ਤੇ 8 ਅਗਸਤ ਨੂੰ ਮੋਗਾ ਵਿਖੇ ਵਿਸ਼ਾਲ ਰੈਲੀਆਂ ਮੁਜ਼ਾਹਰੇ ਕੀਤੇ ਜਾ ਰਹੇ ਹਨ | ਲੋਕ ਮੋਰਚਾ ਪੰਜਾਬ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਸ਼ਾਮਿਲ ਹੋਣ | ਜਿੱਥੇ ਭਾਜਪਾ ਦੀ ਕੇਂਦਰੀ ਹਕੂਮਤ, ਜੰਗਲ ਤੇ ਖਣਿਜ ਦੇਸੀ ਤੇ ਵਿਦੇਸ਼ੀ ਵੱਡੇ ਕਾਰਪੋਰੇਟਾਂ ਨੂੰ ਸੌਂਪਣ ਦਾ ਵਿਰੋਧ ਕਰਦੇ ਆਦਿਵਾਸੀਆਂ ਦੇ ਖ਼ੂਨ ਦੀ ਹੋਲੀ ਖੇਡ ਰਹੀ ਹੈ | ਉੱਥੇ 'ਆਪ' ਦੀ ਸੂਬਾਈ ਹਕੂਮਤ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਦੀ ਪ੍ਰਾਪਤੀ ਲਈ ਜੂਝਦੇ ਖੇਤ ਮਜ਼ਦੂਰਾਂ ਉੱਪਰ ਪੁਲਸੀਆ ਜ਼ਬਰ ਢਾਅ ਰਹੀ ਹੈ | ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ, ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਅਤੇ ਸਤਨਾਮ ਸਿੰਘ ਦੀਵਾਨਾ ਸੂਬਾ ਕਮੇਟੀ ਮੈਂਬਰ ਪ੍ਰੈਸ ਨੂੰ ਭੇਜੇ ਬਿਆਨ ਵਿਚ ਕਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਲਾਮਬੰਦੀ ਕਰਦਿਆਂ ਇਨ੍ਹਾਂ ਥੜਿਆਂ ਵਲੋਂ ਉਠਾਈਆਂ ਹੱਕੀ ਤੇ ਵਾਜਬ ਮੰਗਾਂ ਉਠਾਈਆਂ | ਲੋਕ ਮੋਰਚਾ ਇਹ ਗੱਲ ਵੀ ਉਭਾਰੇਗਾ ਕਿ ਭਾਰਤੀ ਹਾਕਮ ਲੋਕਾਂ ਅਤੇ ਦੇਸ਼ ਨਾਲ ਧਰੋ ਕਮਾ ਕੇ ਜੰਗਲ ਤੇ ਉਨ੍ਹਾਂ ਹੇਠਲੇ ਖਣਿਜਾਂ ਨੂੰ ਵੱਡੀਆਂ ਸਾਮਰਾਜੀ ਕੰਪਨੀਆਂ ਦੀ ਝੋਲੀ ਪਾ ਰਹੇ ਹਨ ਤੇ ਆਦਿਵਾਸੀ ਇਸ ਦਾ ਵਿਰੋਧ ਕਰਦੇ ਹਨ | ਇਸ ਵਿਰੋਧ ਕਰ ਕੇ ਹੀ ਇਹ ਆਦਿਵਾਸੀ ਜਬਰ ਦਾ ਮੁੱਖ ਨਿਸ਼ਾਨਾ ਬਣਾਏ ਜਾ ਰਹੇ ਹਨ | ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਦੇ ਮਨਸੂਬੇ ਪਾਲ ਰਹੀ ਪੰਜਾਬ ਸਰਕਾਰ ਦੇ ਜਾਬਰ ਸਾਰੇ ਕਦਮਾਂ ਦਾ ਵਿਰੋਧ ਕਰਦਾ ਹੈ | ਖੇਤ ਮਜ਼ਦੂਰ ਜਥੇਬੰਦੀ ਦੇ ਗਿ੍ਫ਼ਤਾਰ ਕੀਤੇ ਆਗੂਆਂ ਤੇ ਵਰਕਰਾਂ ਨੂੰ ਰਿਹਾ ਕਰਨ, ਪੁਲਿਸ ਪਰਚੇ ਰੱਦ ਕਰਨ ਦੀ ਮੰਗ ਦੇ ਹੱਕ ਵਿਚ ਸੰਗਰੂਰ ਰੈਲੀ ਵਿਚ ਸ਼ਾਮਿਲ ਹੋਵੇਗਾ |
ਪਿਛਲੀ ਖ਼ਬਰ ਭੋਤਨਾ ਖੇਡ ਗਰਾਊਾਡ ਲਈ ਪਿੰਡ ਚੁੂੰਘਾ ਦੇ ਸਮਾਜ ਸੇਵੀ ਆਗੂਆਂ ਨੇ ਕੀਤੀ ਰਾਸ਼ੀ ਭੇਟ <br/> ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।