07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਕੈਰੇ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਦਾ ਕੀਤਾ ਗਠਨ <br/>

ਅਜੀਤ ਡੈਸਕ 20-07-2025
ਟੱਲੇਵਾਲ, 19 ਜੁਲਾਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਦਾ ਨਿੱਜੀ ਹਿਤਾਂ ਤੋਂ ੳੱੁਪਰ ੳੱੁਠ ਕੇ ਕਿਸਾਨਾਂ, ਮਜ਼ਦੂਰਾਂ ਤੇ ਸੂਬੇ ਦੇ ਹਰ ਵਰਗ ਦੀ ਗੱਲ ਕੀਤੀ ਹੈ, ਤਾਂ ਹੀ ਪੰਜਾਬ ਦੇ ਲੋਕ ਜੱਥੇਬੰਦੀ ਦੇ ਝੰਡੇ ਹੇਠ ਆ ਕੇ ਆਪਣੇ ਹੱਕੀ ਪ੍ਰਤੀ ਜਾਗਰੂਕ ਹੋ ਰਹੇ ਹਨ | ਇਹ ਸ਼ਬਦ ਦਰਸ਼ਨ ਸਿੰਘ ਚੀਮਾ ਬਲਾਕ ਸਕੱਤਰ ਅਤੇ ਗੁਰਮੇਲ ਸਿੰਘ ਚੰੂਘਾ ਬਲਾਕ ਖ਼ਜ਼ਾਨਚੀ ਨੇ ਪਿੰਡ ਕੈਰੇ ਵਿਖੇ ਜੱਥੇਬੰਦੀ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਆਖੇ | ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨ ਮਾਰੂ ਨੀਤੀਆਂ ਲਾਗੂ ਕਰ ਕੇ ਪੰਜਾਬ ਦੇ ਅੰਨਦਾਤੇ ਦੀ ਜੇਬ 'ਤੇ ਡਾਕਾ ਮਾਰਿਆ ਹੈ | ਜਿਸ ਲਈ ਸਾਨੂੰ ਇਕੱਤਰ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ | ਇਸ ਮੌਕੇ ਉਕਤ ਬਲਾਕ ਆਗੂਆਂ ਦੀ ਅਗਵਾਈ ਵਿਚ ਪਿੰਡ ਇਕਾਈ ਦੀ ਚੋਣ ਵੀ ਕੀਤੀ ਗਈ | ਜਿਸ ਵਿਚ ਗੁਰਮੇਲ ਸਿੰਘ ਕੈਰੇ ਪ੍ਰਧਾਨ, ਜਸਵੀਰ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸਹਾਇਕ ਖ਼ਜ਼ਾਨਚੀ ਤੋਂ ਇਲਾਵਾ ਹਰਦੇਵ ਸਿੰਘ, ਮੁਖਤਿਆਰ ਸਿੰਘ, ਬਚਨ ਸਿੰਘ, ਗੋਰਾ ਸਿੰਘ, ਗੁਰਜੰਟ ਸਿੰਘ, ਜਗਰੂਪ ਸਿੰਘ, ਗੁਰਦੀਪ ਸਿੰਘ, ਅਜੈਬ ਸਿੰਘ, ਬਲਵਿੰਦਰ ਸਿੰਘ ਸਰਾਂ ਅਤੇ ਹਰਪਾਲ ਸਿੰਘ ਇਕਾਈ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਪੱਤੀ ਸੋਹਲ ਵਿਖੇ ਹੋਈ ਜ਼ਿਮਨੀ ਚੋਣ 'ਚ ਪੰਚ ਇਕਬਾਲ ਕੌਰ ਬਿਨਾਂ ਮੁਕਾਬਲਾ ਜਿੱਤੇ <br/> ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।