08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੱਤੀ ਸੋਹਲ ਵਿਖੇ ਹੋਈ ਜ਼ਿਮਨੀ ਚੋਣ 'ਚ ਪੰਚ ਇਕਬਾਲ ਕੌਰ ਬਿਨਾਂ ਮੁਕਾਬਲਾ ਜਿੱਤੇ <br/>

ਅਜੀਤ ਡੈਸਕ 20-07-2025
ਹੰਡਿਆਇਆ, 19 ਜੁਲਾਈ (ਗੁਰਜੀਤ ਸਿੰਘ ਖੁੱਡੀ)-ਬਲਾਕ ਬਰਨਾਲਾ ਦੇ ਪਿੰਡ ਪੱਤੀ ਸੋਹਲ ਵਿਖੇ ਵਾਰਡ ਨੰ: 1 ਦੀ ਜ਼ਿਮਨੀ ਚੋਣ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਹੋਣ ਉਪਰੰਤ ਇਕਬਾਲ ਕੌਰ ਵਾਰਡ ਨੰ: 1 ਤੋਂ ਪੰਚ ਚੁਣੇ ਗਏ | ਇਹ ਜਾਣਕਾਰੀ ਸਹਾਇਕ ਰਿਟਰਨਿੰਗ ਅਧਿਕਾਰੀ ਬਰਨਾਲਾ (ਏ.ਆਰ.ਓ.) ਲਖਵਿੰਦਰ ਸਿੰਘ ਢਿੱਲੋਂ (ਏ.ਡੀ.ਓ) ਨੇ ਦੱਸਿਆ ਕਿ ਪਿੰਡ ਪੱਤੀ ਸੋਹਲ ਬਲਾਕ ਬਰਨਾਲਾ ਦੇ ਇਕ ਵਾਰਡ ਤੋਂ ਪੰਚ ਦੀ ਚੋਣ ਹੋਣੀ ਸੀ | ਰਾਜ ਚੋਣ ਕਮਿਸ਼ਨਰ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 17 ਜੁਲਾਈ ਤੱਕ ਨਾਮਜ਼ਦਗੀ ਫਾਰਮ ਦੀ ਆਖ਼ਰੀ ਮਿਤੀ ਸੀ, 18 ਨੂੰ ਨਾਮਜ਼ਦਗੀਆਂ ਪੜਤਾਲ ਅਤੇ ਅੱਜ ਆਖ਼ਰੀ ਮਿਤੀ ਤੱਕ ਕਿਸੇ ਹੋਰ ਨੇ ਨਾਮਜ਼ਦਗੀ ਕਾਗ਼ਜ਼ ਨਾ ਭਰਨ ਕਰ ਕੇ ਇਕਬਾਲ ਕੌਰ ਪਤਨੀ ਜਗਸੀਰ ਸਿੰਘ ਪਿੰਡ ਪੱਤੀ ਸੋਹਲ ਵਾਰਡ ਨੰਬਰ 1 ਤੋਂ ਬਿਨਾਂ ਮੁਕਾਬਲਾ ਚੋਣ ਜਿੱਤ ਗਏ |

ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਸਮਾਪਤ <br/> ਅਗਲੀ ਖ਼ਬਰ ਪਿੰਡ ਕੈਰੇ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਦਾ ਕੀਤਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।