ਬਰਨਾਲਾ, 18 ਜੁਲਾਈ (ਨਰਿੰਦਰ ਅਰੋੜਾ)-22 ਨਸ਼ਾ ਛੁਡਾਊ ਕੇਂਦਰ ਦੀ ਆੜ 'ਚ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ਾਂ ਤਹਿਤ ਘਿਰੇ ਡਾ: ਅਮਿਤ ਬਾਂਸਲ ਦੇ ਚਾਰ ਠਿਕਾਣਿਆਂ ਚੰਡੀਗੜ੍ਹ, ਲੁਧਿਆਣਾ, ਬਰਨਾਲਾ, ਮੁੰਬਈ ਚਾਰ ਥਾਵਾਂ 'ਤੇ ਈ.ਡੀ. ਦੀ ਛਾਪੇਮਾਰੀ ਦੀ ਚਰਚਾ ਚੱਲ ਰਹੀ ਹੈ | ਉੱਥੇ ਹੀ ਬਰਨਾਲਾ ਵਿਖੇ ਵੀ 22 ਏਕੜ ਕਾਲੋਨੀ ਵਿਖੇ ਡਾ: ਅਮਿਤ ਬਾਂਸਲ ਦੀ ਰਿਹਾਇਸ਼ ਵਿਖੇ ਨਸ਼ੀਲੀਆਂ ਦਵਾਈਆਂ ਦੀ ਨਾਜਾਇਜ਼ ਵਿੱਕਰੀ ਨਾਲ ਜੁੜੀ ਮਨੀ ਲਾਡਰਿੰਗ ਦੀ ਜਾਂਚ ਦੇ ਸਿਲਸਿਲੇ 'ਚ ਈ.ਡੀ. ਵਲੋਂ ਛਾਪੇਮਾਰੀ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ | ਭਾਵੇਂਕਿ ਇਸ ਛਾਪੇਮਾਰੀ ਸਬੰਧੀ ਕੋਈ ਠੋਸ ਤੌਰ 'ਤੇ ਪੁਸ਼ਟੀ ਨਹੀਂ ਹੋਈ | ਪਰ ਜਦੋਂ ਡਾ: ਅਮਿਤ ਬਾਂਸਲ ਦੇ ਹਸਪਤਾਲ ਜੋ ਕਿ 22 ਏਕੜ ਵਿਖੇ ਹੀ ਸਥਿਤ ਹੈ, ਤਾਲਾ ਲੱਗਿਆ ਹੋਇਆ ਸੀ |