25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਆਰੀਆਭੱਟ ਕਾਲਜ ਵਿਖੇ ਇੰਟਰਨੈਸ਼ਨਲ ਅਕਾਊਾਟਿੰਗ ਦਾ ਕੋਰਸ ਸ਼ੁਰੂ <br/>

ਅਜੀਤ ਡੈਸਕ 19-07-2025
ਬਰਨਾਲਾ, 18 ਜੁਲਾਈ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਚੀਮਾ-ਜੋਧਪੁਰ ਵਿਖੇ ਕਾਮਰਸ ਮੈਨੇਜਮੈਂਟ ਵਿਭਾਗ ਵਲੋਂ ਇੰਟਰਨੈਸ਼ਨਲ ਅਕਾਊਾਟਿੰਗ ਦਾ ਕੋਰਸ ਸ਼ੁਰੂ ਕੀਤਾ ਗਿਆ | ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਚੱਲ ਰਹੇ ਇਨਕਮ ਟੈਕਸ, ਜੀ. ਐੱਸ. ਟੀ. ਆਦਿ ਤੋਂ ਬਿਨਾਂ ਬਾਹਰਲੇ ਮੁਲਕਾਂ ਵਿਚ ਅਕਾਊਾਟਿੰਗ ਦੇ ਵੱਖ-ਵੱਖ ਤਰੀਕੇ ਸਾਫ਼ਟਵੇਅਰ ਬਾਰੇ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਕਾਲਜ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ, ਡਾਇਰੈਕਟਰ ਡਾ: ਅਜੇ ਮਿੱਤਲ, ਡੀਨ ਅਕਾਦਮਿਕ ਇੰਚਾਰਜ ਡਾ: ਭਾਵੇਤ ਗਰਗ ਨੇ ਦੱਸਿਆ ਕਿ ਮਾਲਵੇ ਖੇਤਰ ਵਿਚ ਇਹ ਪਹਿਲੀ ਸੰਸਥਾ ਹੋਵੇਗੀ ਜਿਹੜੀ ਇਸ ਤਰ੍ਹਾਂ ਦਾ ਕੋਰਸ ਵਿਦਿਆਰਥੀਆਂ ਨੂੰ ਸਿਖਾਏਗੀ ਤਾਂ ਜੋ ਵਿਦਿਆਰਥੀ ਫਾਇਨਾਂਸ਼ੀਅਲ ਅਕਾਊਾਟਿੰਗ ਅਤੇ ਸਲਾਹਕਾਰੀ ਵਿਚ ਮੁਹਾਰਤ ਹਾਸਲ ਕਰ ਸਕਣ | ਇਹ ਕੋਰਸ ਬਰਨਾਲਾ ਦੇ ਚਾਰਟਰਡ ਅਕਾਊਟਿੰਗ ਸੀ.ਏ. ਕਵੀਸ਼ ਮੰਗਲ ਵਲੋਂ ਕਰਵਾਇਆ ਜਾਵੇਗਾ | ਸੀ. ਏ. ਕਵੀਸ਼ ਮੰਗਲ ਨੇ ਕੈਨੇਡੀਅਨ ਗ੍ਰਾਹਕਾਂ ਨਾਲ ਮਿਲ ਕੇ ਬੈਂਕ ਅਤੇ ਕ੍ਰੇਡਿਟ ਕਾਰਡ ਲਈ ਭਰੋਸੇਯੋਗ ਵਿੱਤੀ ਡਾਟਾ ਤਿਆਰ ਕੀਤਾ | ਇਨ੍ਹਾਂ ਨੂੰ ਫੌਰਨ ਅਕਾਊਾਟਿੰਗ ਸਾਫ਼ਟਵੇਅਰ ਕੁਇਕਬੁਕਸ ਵਿਚ ਵੀ ਮੁਹਾਰਤ ਹਾਸਲ ਹੈ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਭਜਨ ਸਿੰਘ, ਇੰਚਾਰਜ ਕਾਮਰਸ-ਮਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ: ਜਸ਼ਨਜੋਤ ਗੋਇਲ, ਵਾਈਸ ਚੇਅਰਮੈਨ ਸ੍ਰੀ ਰਾਜੀਵ ਮੰਗਲਾ, ਜੁਆਇਨ ਸੈਕਟਰੀ ਸ੍ਰੀ ਇੰਦਰਪਾਲ ਗੋਇਲ, ਸੈਕਟਰੀ ਵਿੱਕੀ ਸਿੰਗਲ, ਜੁਆਇੰਟ ਸੈਕਟਰੀ ਸ਼੍ਰੀ ਮੋਹਿਤ ਮੰਗਲ, ਖ਼ਜ਼ਾਨਚੀ ਅਸ਼ਵਨੀ ਸਿੰਗਲਾ, ਰੋਹਿਤ ਮੰਗਲਾ, ਪ੍ਰੋ: ਜਸਲੀਨ ਕੌਰ, ਸਹਾਇਕ ਕੋਆਰਡੀਨੇਟਰ ਪ੍ਰੋ: ਬੇਅੰਤ ਕੌਰ, ਅਕਾਦਮਿਕ ਇੰਚਾਰਜ ਪ੍ਰੋ: ਕਿਰਨਦੀਪ ਕੌਰ, ਪ੍ਰੋ: ਵਿਜੇ ਗਰਗ, ਪ੍ਰੋ: ਨਵਦੀਪ ਬਾਂਸਲ, ਪ੍ਰੋ: ਭਾਵੁਕਤਾ ਸ਼ਰਮਾ, ਸਮੂਹ ਸਟਾਫ਼ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਪਟਿਆਲਾ ਡਿਵੀਜ਼ਨ ਜੀ.ਐਸ.ਟੀ. ਵਾਧੇ 'ਚ ਮੋਹਰੀ, ਲੁਧਿਆਣਾ ਡਿਵੀਜ਼ਨ ਮਾਲੀਆ ਪ੍... ਅਗਲੀ ਖ਼ਬਰ ਡਾ. ਬਾਂਸਲ ਦੇ ਠਿਕਾਣਿਆਂ 'ਤੇ ਈ. ਡੀ. ਦੀ ਛਾਪੇਮਾਰੀ ਦੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।