25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਉਪਰੰਤ ਟਿੱਪਰਾਂ ਨੂੰ ਰੋਕਿਆ ਪਿੰਡ ਗਹਿਲ ਤੋਂ ਮਾਛੀਕੇ ਜਾਂਦੀ ਸੜਕ ਦਾ ਟਿੱਪਰਾਂ ਨੇ ਕੀਤਾ ਬੁਰਾ ਹਾਲ

ਪਿੰਡ ਗਹਿਲ ਵਿਖੇ ਪਿੰਡ ਵਾਸੀ ਲੰਘ ਰਹੇ ਟਿੱਪਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਸੋਨੀ ਚੀਮਾ <br/> 19-07-2025
ਟੱਲੇਵਾਲ, 18 ਜੁਲਾਈ (ਸੋਨੀ ਚੀਮਾ)-ਪਿੰਡ ਗਹਿਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਹੋ ਚੁੱਕੀ ਪਿੰਡ ਗਹਿਲ ਤੋਂ ਮਾਛੀਕੇ ਤੱਕ ਦੀ ਲਗਪਗ 6 ਕਿੱਲੋਮੀਟਰ ਲੰਬੀ ਲਿੰਕ ਸੜਕ ਜਿਸ ਦਾ ਪਹਿਲਾਂ ਹੀ ਬੁਰਾ ਹਾਲ ਸੀ, ਹੁਣ ਭਾਰਤ ਮਾਲਾ ਸੜਕ ਦੇ ਨਿਰਮਾਣ ਦੌਰਾਨ ਲੰਘ ਰਹੇ ਟਿੱਪਰਾਂ ਨੇ ਇਸ ਨੂੰ ਹੋਰ ਤੋੜ ਦਿੱਤਾ ਹੈ, ਜਿਸ ਦੇ ਚੱਲਦਿਆਂ ਅੱਜ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰਦਿਆਂ ਪਿੰਡ ਵਿਚਦੀ ਅਤੇ ਉਕਤ ਸੜਕ ਤੋਂ ਲੰਘ ਰਹੇ ਟਿੱਪਰਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀ ਆਵਾਜਾਈ ਰੋਕ ਦਿੱਤੀ ਹੈ | ਇਸ ਸਬੰਧੀ ਕੁਲਵੰਤ ਸਿੰਘ ਰੰਧਾਵਾ, ਕਿਸਾਨ ਆਗੂ ਹਾਕਮ ਸਿੰਘ, ਰਾਜਪਾਲ ਸਿੰਘ, ਬੇਅੰਤ ਸਿੰਘ, ਨਿਰਭੈ ਸਿੰਘ, ਅਮਨਦੀਪ ਸਿੰਘ ਅਤੇ ਜਰਨੈਲ ਸਿੰਘ ਸਮੇਤ ਕਈ ਪਿੰਡ ਵਾਸੀਆਂ ਨੇ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਲਿੰਕ ਸੜਕਾਂ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਗਹਿਲ-ਮਾਛੀਕੇ ਰੋਡ ਦੀ ਸਥਿਤੀ ਬੇਹੱਦ ਖ਼ਰਾਬ ਹੈ | ਉਨ੍ਹਾਂ ਦੱਸਿਆ ਕਿ ਸੜਕ ਉੱਤੇ ਰੋਜ਼ ਆਉਣ-ਜਾਣ ਕਰਦੇ ਲੋਕਾਂ ਤੇ ਵਾਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵਾਰ-ਵਾਰ ਸਬੰਧਿਤ ਵਿਭਾਗ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਕਿਹਾ ਕਿ ਪਿੰਡ ਨੇੜਲੇ ਬਣ ਰਹੇ ਭਾਰਤ ਮਾਲਾ ਰੋਡ ਲਈ ਮਿੱਟੀ ਲਿਆਉਣ ਵਾਸਤੇ ਠੇਕੇਦਾਰ ਵਲੋਂ ਇਸੇ ਖਸਤਾ ਹਾਲ ਸੜਕ ਉੱਤੇ ਟਿੱਪਰ ਚਲਾਏ ਜਾ ਰਹੇ ਸਨ, ਜਿਸ ਨਾਲ ਸੜਕ ਹੋਰ ਵੀ ਖ਼ਰਾਬ ਹੋ ਗਈ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਟਿੱਪਰ ਜਿੱਥੇ ਪਿੰਡ ਦੀ ਫਿਰਨੀ ਤੋਂ ਤੇਜ਼ ਰਫ਼ਤਾਰ ਨਾਲ ਜਾ ਰਹੇ ਹਨ, ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ | ਇਸ ਕਾਰਨ ਪਿੰਡ ਵਾਸੀਆਂ ਨੇ ਟਿੱਪਰਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ ਤੇ ਚੇਤਾਵਨੀ ਦਿੱਤੀ ਕਿ ਜਦ ਤੱਕ ਲਿੰਕ ਸੜਕ ਦੀ ਨਵੀਂ ਤਿਆਰੀ ਸ਼ੁਰੂ ਨਹੀਂ ਕੀਤੀ ਜਾਂਦੀ, ਉਨ੍ਹਾਂ ਵਲੋਂ ਇਹ ਰੋਡ ਵਾਹਨਾਂ ਲਈ ਬੰਦ ਰੱਖੀ ਜਾਵੇਗੀ | ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਲਿੰਕ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਨਵੇਂ ਸਿਰੇ ਤੋਂ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਆ ਰਹੀ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇ |
ਪਿਛਲੀ ਖ਼ਬਰ ਡਾ. ਬਾਂਸਲ ਦੇ ਠਿਕਾਣਿਆਂ 'ਤੇ ਈ. ਡੀ. ਦੀ ਛਾਪੇਮਾਰੀ ਦੀ ਚਰਚਾ ਅਗਲੀ ਖ਼ਬਰ ਪਿੰਡ ਗਹਿਲ ਤੋਂ ਮਾਛੀਕੇ ਜਾਂਦੀ ਸੜਕ ਦਾ ਟਿੱਪਰਾਂ ਨੇ ਕੀਤਾ ਬੁਰਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।