26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਿਸਾਨ-ਮਜਦੂਰ ਯੂਨੀਅਨ ਨੇ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 19-07-2025
ਸ਼ਹਿਣਾ, 18 ਜੁਲਾਈ (ਸੁਰੇਸ਼ ਗੋਗੀ)-ਕਿਸਾਨ-ਮਜਦੂਰ ਯੂਨੀਅਨ ਪੰਜਾਬ ਵਲੋਂ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਸਰਾਂ ਦੀ ਅਗਵਾਈ ਵਿਚ ਪਾਵਰਕਾਮ ਦੇ ਅਧਿਕਾਰੀਆਂ ਨੂੰ ਚਿੱਪ ਵਾਲੇ ਮੀਟਰ ਲਗਾਉਣ ਦੇ ਵਿਰੋਧ ਵਿਚ ਮੰਗ-ਪੱਤਰ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਸਰਾਂ ਨੇ ਕਿਹਾ ਕਿ ਪਹਿਲਾ ਹੀ ਨਿੱਜੀਕਰਨ ਦੀ ਮਾਰ ਝੱਲ ਰਹੇ ਬਿਜਲੀ ਮਹਿਕਮੇ ਤੋਂ ਬਿਜਲੀ ਵੰਡ ਖੋਹ ਕੇ ਪ੍ਰਾਈਵੇਟ ਕਰਨ ਲਈ ਲਿਆਂਦੇ ਜਾ ਰਹੇ ਬਿਜਲੀ ਬਿਲ 2025 ਨੂੰ ਰੱਦ ਕੀਤਾ ਜਾਵੇ | ਚਿੱਪ ਵਾਲ ਮੀਟਰ ਲਾਉਣੇ ਬੰਦ ਕੀਤੇ ਜਾਣ ਤੇ ਪਹਿਲਾਂ ਚੱਲਦੇ ਮੀਟਰ ਹੀ ਨਵੇਂ ਲਗਾਏ ਜਾਣ, ਬਿਜਲੀ ਦੇ ਬਿਲ ਪਿ੍ੰਟ ਹੋ ਕੇ ਆਉਣੇ ਚਾਹੀਦੇ ਹਨ, ਠੇਕੇਦਾਰੀ ਪ੍ਰਬੰਧ ਬੰਦ ਕਰ ਕੇ ਮਹਿਕਮੇ ਨੂੰ ਸਰਕਾਰ ਖ਼ੁਦ ਆਪਣੇ ਮੁਲਾਜ਼ਮਾਂ ਰਾਹੀਂ ਚਲਾਵੇ ਅਤੇ ਆਮ ਲੋਕਾਂ ਦੀ ਠੇਕੇਦਾਰੀ ਸਿਸਟਮ ਰਾਹੀਂ ਲੱੁਟ ਬੰਦ ਕੀਤੀ ਜਾਵੇ, ਕਿਸਾਨਾਂ ਦੇ ਦੇ ਡਿਮਾਂਡ ਨੋਟਿਸ ਦਹਾਕਿਆਂ ਤੋਂ ਪੈਡਿੰਗ ਹਨ, ਉਨ੍ਹਾਂ ਕੁਨੈਕਸ਼ਨ ਜਾਰੀ ਕੀਤੇ ਜਾਣ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਮਾਰਟ ਮੀਟਰ ਲਾਉਣੇ ਬੰਦ ਨਾ ਕੀਤੇ ਤਾਂ ਐਕਸੀਅਨ ਦਫ਼ਤਰ ਧਰਨੇ ਦਿੱਤੇ ਜਾਣਗੇ | ਇਸ ਮੌਕੇ ਸਤਨਾਮ ਸਿੰਘ ਰਹਿਲ ਸਕੱਤਰ, ਬੇਅੰਤ ਸਿੰਘ ਗਿੱਲ ਇਕਾਈ ਪ੍ਰਧਾਨ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਅੰਮਿ੍ਤ ਸਿੰਘ ਖਹਿਰਾ, ਗੁਰਨੂਰ ਸਿੰਘ ਮੌੜ, ਹੈਪੀ ਸਰਾਂ, ਸੇਵਕ ਸਿੱਧੂ ਤੇ ਪਰਮਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਮੂੰਮ ਵਿਖੇ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਵਾਪਰੇ ਸੜਕੀ ਹਾਦਸੇ 'ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਬੱਚਾ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।