25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਿੰਡ ਮੂੰਮ ਵਿਖੇ ਮੈਡੀਕਲ ਕੈਂਪ ਲਗਾਇਆ <br/>

ਅਜੀਤ ਡੈਸਕ 19-07-2025
ਮਹਿਲ ਕਲਾਂ, 18 ਜੁਲਾਈ (ਤਰਸੇਮ ਸਿੰਘ ਗਹਿਲ)-ਨੇੜਲੇ ਪਿੰਡ ਮੂੰਮ ਗੁਰਦੁਆਰਾ ਭਗਤ ਰਵਿਦਾਸ ਵਿਖੇ ਡਾ: ਦਿਲਰਾਜ ਸਿੰਘ, ਡਾਇਰੈਕਟਰ ਆਯੁਰਵੈਦਿਕ ਪੰਜਾਬ, ਡਾ: ਰਵੀ ਤੁਮਰਾ ਡਾਇਰੈਕਟਰ ਹੋਮਿਉਪੈਥੀ, ਡਾ: ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਅਮਨ ਕੌਸ਼ਲ ਜ਼ਿਲ੍ਹਾ ਹੋਮਿਉਪੈਥੀ ਅਫਸਰ ਅਤੇ ਡਾ: ਰਾਜੀਵ ਦੀ ਅਗਵਾਈ ਹੇਠ ਆਯੂਸ਼ਮਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪਿੰਡ ਮੂੰਮ ਦੇ ਸਰਪੰਚ ਲਖਵੀਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਵਲੋਂ ਕੀਤਾ ਗਿਆ | ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ 442 ਤੇ ਹੋਮਿਉਪੈਥੀ ਵਲੋਂ 227 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਡਾ: ਸਵਿੰਦਰਜੀਤ ਸਿੰਘ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ | ਇਸ ਮੌਕੇ ਉਪ ਵੈਦ ਸ਼ਿਵ ਸ਼ੰਕਰ, ਗੁਰਦੀਪ ਸਿੰਘ, ਹਰਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਕੀਤੀ | ਹੋਮਿਉਪੈਥੀ ਵਿਭਾਗ ਵਲੋਂ ਡਾ: ਪਰਬਜੀਤ ਕੌਰ ਐੱਚ.ਐਸ.ਓ., ਹੋਮਿਉਪੈਥੀ ਫਾਰਮਾਸਿਸਟ ਗੁਰਚਰਨ ਸਿੰਘ ਅÏਲਖ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਇਸ ਮੌਕੇ ਸਰਪੰਚ ਲਖਵੀਰ ਸਿੰਘ, ਬਲਵੀਰ ਸਿੰਘ ਪੰਚ, ਮਨਜੀਤ ਕੌਰ ਪੰਚ, ਅਲੀਸ਼ਾ ਪੰਚ, ਮਨਦੀਪ ਸਿੰਘ ਪੰਚ, ਕਰਨਬੀਰ ਸਿੰਘ ਪੰਚ ਅਤੇ ਗੁਰਦੁਆਰਾ ਭਗਤ ਰਵਿਦਾਸ ਦੇ ਗੁਰਤੇਜ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਰਨਾਲਾ ਵਿਖੇ 15 ਨੂੰ ਹੋ ਰਹੀ ਮਜ਼ਦੂਰ ਰੈਲੀ ਦੀਆਂ ਤਿਆਰੀਆਂ ਸੰਬੰਧੀ ਇਕੱਤਰਤਾ ਅਗਲੀ ਖ਼ਬਰ ਕਿਸਾਨ-ਮਜਦੂਰ ਯੂਨੀਅਨ ਨੇ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।