26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਵਾਪਰੇ ਸੜਕੀ ਹਾਦਸੇ 'ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇਕ ਬੱਚਾ ਗੰਭੀਰ ਜ਼ਖ਼ਮੀ

ਹਾਦਸੇ 'ਚ ਨੁਕਸਾਨੀ ਗਈ ਪਿਕਅਪ ਗੱਡੀ ਦੀ ਤਸਵੀਰ | ਤਸਵੀਰ : ਪ੍ਰਵੀਨ ਗਰਗ <br/> 19-07-2025
ਤਪਾ ਮੰਡੀ, 18 ਜੁਲਾਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਡਰੇਨ ਨਜ਼ਦੀਕ ਵਾਪਰੇ ਸੜਕੀ ਹਾਦਸੇ 'ਚ ਦੋ ਪਰਵਾਸੀ ਮਜ਼ਦੂਰਾਂ ਸਣੇ ਤਿੰਨ ਬੱਕਰੀਆਂ, ਇਕ ਆਵਾਰਾ ਪਸ਼ੂ ਦੀ ਵੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਦਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਹਾਦਸਾ ਐਨਾ ਜ਼ਿਆਦਾ ਭਿਆਨਕ ਸੀ ਕਿ ਦੇਖਣ ਵਾਲੇ ਦੇ ਰੌਂਗਟੇ ਖੜੇ ਹੋ ਗਏ | ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਸੁਨੀਲ ਸ਼ਾਹ ਪੁੱਤਰ ਦੁਲੋ ਸ਼ਾਹ ਆਪਣੇ ਪੁੱਤਰ ਅਮਨ ਨੂੰ ਸਾਥੀ ਪ੍ਰਕਾਸ਼ ਚੰਦ ਪੁੱਤਰ ਰਾਜੋ ਸਾਹ ਪੂਰਨਿਆਂ ਜ਼ਿਲ੍ਹਾ (ਬਿਹਾਰ) ਸਮੇਤ ਦਵਾਈ ਦਵਾ ਕੇ ਵਾਪਸ ਆ ਰਹੇ ਸਨ, ਜਦ ਉਹ ਲਿੰਕ ਰੋਡ ਤੋਂ ਮੁੱਖ ਮਾਰਗ 'ਤੇ ਚੜ੍ਹੇ ਤਾਂ ਪਿੱਛੋਂ ਆ ਰਹੀ ਇਕ ਪਿਕਅਪ ਗੱਡੀ ਜਿਸ ਵਿਚ ਬੱਕਰੀਆਂ ਲੱਦੀਆਂ ਹੋਈਆਂ ਸਨ, ਦੇ ਅੱਗੇ ਇਕ ਆਵਾਰਾ ਪਸ਼ੂ ਆ ਜਾਣ ਕਾਰਨ ਸੰਤੁਲਨ ਵਿਗੜ ਗਿਆ ਜਿਸ ਕਾਰਨ ਪਿਕਅਪ ਗੱਡੀ ਬੇਕਾਬੂ ਹੋ ਗਈ ਨੇ ਉਕਤ ਦੋਵੇਂ ਪ੍ਰਵਾਸੀ ਮਜ਼ਦੂਰਾਂ ਸਣੇ ਬੱਚੇ ਨੂੰ ਆਪਣੇ ਲਪੇਟ 'ਚ ਲੈ ਲਿਆ | ਇਸ ਹਾਦਸੇ ਵਿਚ ਦੋਨੋਂ ਪ੍ਰਵਾਸੀ ਮਜ਼ਦੂਰਾਂ ਸਣੇ ਤਿੰਨ ਬੱਕਰੀਆਂ ਅਤੇ ਇਕ ਆਵਾਰਾ ਪਸ਼ੂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬੱਚਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਉਪਰੰਤ ਪਿਕਅਪ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਦੋਨੋਂ ਪ੍ਰਵਾਸੀ ਮਜ਼ਦੂਰ ਇਕ ਪੇਪਰ ਮਿੱਲ 'ਚ ਕੰਮ ਕਰਦੇ ਸਨ | ਘਟਨਾ ਦਾ ਪਤਾ ਲਗਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜ਼ਖ਼ਮੀ ਬੱਚੇ ਅਮਨ ਕੁਮਾਰ ਨੂੰ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ | ਮਿ੍ਤਕ ਸੁਨੀਲ ਕੁਮਾਰ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਛੱਡ ਗਿਆ ਹੈ | ਫ਼ਿਲਹਾਲ ਪੁਲਿਸ ਨੇ ਇਸ ਹਾਦਸੇ ਨੂੰ ਲੈ ਕੇ ਜਾਂਚ ਆਰੰਭ ਦਿੱਤੀ ਹੈ |
ਪਿਛਲੀ ਖ਼ਬਰ ਕਿਸਾਨ-ਮਜਦੂਰ ਯੂਨੀਅਨ ਨੇ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਐੱਫ. ਸੀ. ਆਈ. ਪੰਜਾਬ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।