27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੀਮਾ-ਜੋਧਪੁਰ ਕੱਟ ਮਾਮਲੇ 'ਚ ਦੋਵਾਂ ਪਿੰਡਾਂ ਦੇ ਪੰਚਾਇਤੀ ਆਗੂਆਂ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 19-07-2025
ਟੱਲੇਵਾਲ, 18 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਵਿਖੇ ਲੰਬ ਸਮੇਂ ਤੋਂ ਰਾਹਗੀਰਾਂ ਲਈ ਨਾਸੂਰ ਬਣੇ ਬੇਤਰਤੀਬੇ ਕੱਟ ਮਾਮਲੇ ਨੂੰ ਲੈ ਕੇ ਜਿੱਥੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਿਲੇ੍ਹ ਨਾਲ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਕੇ ਉਕਤ ਮਾਮਲੇ ਨੂੰ ਹੱਲ ਕਰਵਾਉਣ ਸਬੰਧੀ ਯਤਨ ਕੀਤੇ ਗਏ ਸਨ, ਉੱਥੇ ਹੁਣ ਆਗੂਆਂ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਦਫ਼ਤਰ ਲਾਡੋਵਾਲ ਚੌਂਕ ਲੁਧਿਆਣਾ ਵਿਖੇ ਵੀ ਅਧਿਕਾਰੀਆਂ ਮੰਗ-ਪੱਤਰ ਦੇ ਉਕਤ ਕੱਟ ਸਬੰਧੀ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਲੂਕ ਸਿੰਘ ਧਾਲੀਵਾਲ ਚੀਮਾ, ਸਰਪੰਚ ਵੀਰਪਾਲ ਸਿੰਘ ਠੇਕੇਦਾਰ ਜੋਧਪੁਰ ਨੇ ਦੱਸਿਆ ਕਿ ਅੱਜ ਨੈਸ਼ਨਲ ਹਾਈਵੇ ਅਥਾਰਿਟੀ ਦੀ ਪ੍ਰੋਜੈਕਟ ਡਾਇਰੈਕਟਰ ਮੈਡਮ ਪਿ੍ਯੰਕਾ ਮੀਨਾ ਨੂੰ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦੀ ਸਹਿਮਤੀ ਉਪਰੰਤ ਪਿੰਡ ਦੇ ਬੱਸ ਅੱਡੇ ਤੋਂ ਸਾਹਮਣੇ ਕੱਟ ਸਹੀ ਤਰੀਕੇ ਨਾਲ ਕੱਟ ਬਣਾਉਣ ਸਬੰਧੀ ਅਤੇ ਜਿਨ੍ਹਾਂ ਸਮਾਂ ਉਕਤ ਕੱਟ ਬਣਾਇਆ ਨਹੀਂ ਜਾਂਦਾ ਤਦ ਤੱਕ ਪਹਿਲਾਂ ਬਣਾਇਆ ਆਰਜ਼ੀ ਕੱਟ ਖੋਲੇ ਜਾਣ ਸਬੰਧੀ ਮੰਗ-ਪੱਤਰ ਦਿੱਤਾ ਗਿਆ ਹੈ, ਜਿਸ ਉਪਰੰਤ ਅਧਿਕਾਰੀਆਂ ਨੇ ਜਲਦ ਹੀ ਇਸ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ | ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ ਬਣਿਆਂ ਆਰਜ਼ੀ ਕੱਟ ਭਾਵੇਂ ਕਿ ਗ਼ਲਤ ਤਰੀਕੇ ਨਾਲ ਬਣਿਆਂ ਹੈ, ਪਰ ਜਦੋਂ ਦਾ ਕੱਟ ਬੰਦ ਕੀਤਾ ਹੈ, ਦੋਵੇਂ ਪਾਸਿਆਂ ਆਵਾਜਾਈ ਗ਼ਲਤ ਸਾਈਡ ਤੋਂ ਆ ਰਹੀ ਹੈ, ਜਿਸ ਕਾਰਨ ਹਰ ਦਿਨ ਹਾਦਸੇ ਵਾਪਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਦ ਮਹਿਕਮੇ ਵਲੋਂ ਸਹੀ ਤਰੀਕੇ ਨਾਲ ਕੱਟ ਬਣਾ ਕੇ ਚਾਲੂ ਕਰ ਦਿੱਤਾ ਜਾਵੇਗਾ, ਤਦ ਉਕਤ ਆਰਜ਼ੀ ਕੱਟ ਨੂੰ ਬੰਦ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਜਸਵੀਰ ਸਿੰਘ ਪੰਚ, ਮੱਖਣ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਪੰਚ, ਸਤਨਾਮ ਸਿੰਘ ਪੰਚ, ਹਾਕਮ ਸਿੰਘ ਪੰਚ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਬਰਨਾਲਾ 'ਚ ਫੈਲਿਆ ਭਿ੍ਸ਼ਟਾਚਾਰ ਆਖ਼ਰ ਉੱਭਰ ਕੇ ਆਇਆ ਸਾਹਮਣੇ <br/> ਅਗਲੀ ਖ਼ਬਰ ਮੀਂਹ ਨਾ ਹੋਣ ਦੇ ਬਾਵਜੂਦ ਮੁੱਖ ਮਾਰਗ 'ਤੇ ਖੜ੍ਹਾ ਰਹਿੰਦਾ ਸਾਢੇ ਪੰਜ ਫੁੱਟ ਤੱਕ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।