ਬਰਨਾਲਾ, 17 ਜੁਲਾਈ (ਅਸ਼ੋਕ ਭਾਰਤੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਅਤੇ ਸੂਬਾ ਮੀਤ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਕੰਪਿਊਟਰ ਅਧਿਆਪਕਾਂ 'ਤੇ 6ਵਾਂ ਪੇ-ਕਮਿਸ਼ਨ ਲਾਗੂ ਕਰਨ, ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਅਤੇ ਕੋਰਟ ਕੇਸ ਦਾ ਫ਼ੈਸਲਾ ਲਾਗੂ ਕਰਨ ਲਈ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਇਲਾਵਾ 15 ਸਤੰਬਰ 2017 ਨੂੰ ਛੁੱਟੀਆਂ ਸਬੰਧੀ ਜਾਰੀ ਵਿਭਾਗੀ ਪੱਤਰ ਰੱਦ ਕਰਵਾਉਣ, ਰੈਗੂਲਰ ਨਿਯੁਕਤੀ ਦੀ ਮਿਤੀ ਤੋਂ ਬਣਦੀਆਂ ਛੁੱਟੀਆਂ ਦੇ ਲਾਭ ਲਾਗੂ ਕਰਨ ਅਤੇ ਹੋਰ ਵਿਭਾਗੀ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਪਰਦੀਪ ਕੁਮਾਰ ਅਤੇ ਸਿਕੰਦਰ ਸਿੰਘ ਨੇ ਕਿਹਾ ਕਿ ਮੰਗਾਂ ਦਾ ਹੱਲ ਨਾ ਕੀਤਾ ਤਾਂ 17 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਜਤਿੰਦਰ ਕੁਮਾਰ ਜਨਰਲ ਸਕੱਤਰ, ਅਵਤਾਰ ਸਿੰਘ ਕੁਤਬਾ ਸੀਨੀਅਰ ਮੀਤ ਪ੍ਰਧਾਨ, ਨਿਰਭੈ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ ਤਪਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਵਿੱਤ ਸਕੱਤਰ, ਕਿਰਨਦੀਪ ਸਿੰਘ ਸਟੇਜ ਸਕੱਤਰ, ਸੁਖਜੀਤ ਕੌਰ, ਜਸਪਾਲ ਕੌਰ, ਵਿਪੁਲ ਕੁਮਾਰ, ਜਸਵੀਰ ਸਿੰਘ, ਤਰਸੇਮ ਸਿੰਘ, ਧਰਮਪਾਲ, ਰਾਧੇ ਸ਼ਿਆਮ, ਸੁਮਨਦੀਪ ਕੌਰ ਆਦਿ ਹਾਜ਼ਰ ਸਨ |