ਸ਼ਹਿਣਾ, 17 ਜੁਲਾਈ (ਸੁਰੇਸ਼ ਗੋਗੀ)-ਸ਼ਿਵ ਗ਼ੌਰੀ ਮੰਦਿਰ ਭਗਤਪੁਰਾ ਮੌੜ ਤੋਂ 21ਵੀਂ ਕਾਂਵੜ ਯਾਤਰਾ ਹਰਿਦੁਆਰ ਲਈ ਗੰਗਾ ਜਲ ਲੈਣ ਵਾਸਤੇ ਜੈਕਾਰਿਆਂ ਦੀ ਗੰੂਜ ਵਿਚ ਰਵਾਨਾ ਹੋਈ | ਇਸ ਮੌਕੇ ਬਾਬਾ ਗੁਰਜੀਤ ਰਾਮ ਗੁਮਾ, ਕਿ੍ਸ਼ਨ ਰਾਮ, ਵਿਕੀ ਰਾਮ, ਕਾਂਸ਼ੀ ਰਾਮ, ਮੋਹਨਾ ਰਾਮ, ਅਮਰੀਕ ਰਾਮ, ਕਾਕਾ ਰਾਮ, ਢੀਂਡਸਾ ਰਾਮ, ਕੁਲਵੰਤ ਰਾਮ, ਕਾਲਾ ਰਾਮ, ਭੰਗੀ ਰਾਮ, ਤੇਜਾ ਰਾਮ, ਬਿੰਦਰ ਰਾਮ, ਗੇਜਾ ਰਾਮ, ਸਰਪੰਚ ਲਛਮਣ ਰਾਮ, ਭੋਲਾ ਰਾਹੀਂ, ਗੁਰਸੇਵਕ ਰਾਮ, ਸਰਪੰਚ ਕੁਲਵੰਤ ਰਾਮ ਕੰਤਾ ਆਦਿ ਹਾਜ਼ਰ ਸਨ | ਇਸ ਮੌਕੇ ਸ਼ਿਵ ਗੌਰੀ ਮੰਦਰ ਭਗਤਪੁਰਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਗੰਗਾ ਜਲ ਲਿਆਂਦੇ ਜਾਣ ਉਪਰੰਤ 23 ਜੁਲਾਈ ਨੂੰ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ |