ਹੰਡਿਆਇਆ, 17 ਜੁਲਾਈ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਦੇ ਡੇਰੇ ਦੀਵਾਨਿਆ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਹੰਡਿਆਇਆ (ਦਿਹਾਤੀ) ਦੇ ਸਾਂਝੇ ਪਿੰਡਾਂ ਹੰਡਿਆਇਆ ਦੇ ਧਾਲੀਵਾਲ ਕੋਠੇ, ਹੰਡਿਆਇਆ (ਦਿਹਾਤੀ), ਕੋਠੇ ਦੁੱਲਟ ਅਤੇ ਗੁਰਸੇਵਕ ਨਗਰ ਦੀ ਸਾਂਝੀ ਚੋਣ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਨਿਰਪਜੀਤ ਸਿੰਘ ਬਡਬਰ ਤੇ ਬਲਵਿੰਦਰ ਸਿੰਘ ਦੀ ਨਿਗਰਾਨੀ ਵਿਚ ਸਰਬਸੰਮਤੀ ਨਾਲ ਹੋਈ, ਜਿਸ ਵਿਚ ਸਵਰਨਜੀਤ ਸਿੰਘ ਟੋਨੀ ਨੂੰ ਪ੍ਰਧਾਨ, ਮਿ: ਕੁਲਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਸੀਰਾ ਦੱੁਲਟ ਨੂੰ ਮੀਤ ਪ੍ਰਧਾਨ, ਬੀਰ ਸਿੰਘ ਸੂਚ ਨੂੰ ਸਕੱਤਰ, ਕੁਲਵੰਤ ਸਿੰਘ ਦੱੁਲਟ ਸਹਿ ਸਕੱਤਰ, ਹਰਪ੍ਰੀਤ ਸਿੰਘ ਹੈਪੀ ਨੂੰ ਖ਼ਜ਼ਾਨਚੀ, ਹਰਪ੍ਰੀਤ ਸਿੰਘ ਗੱਗੂ ਨੂੰ ਸਹਾਇਕ ਖ਼ਜ਼ਾਨਚੀ, ਨਿਰਮਲ ਸਿੰਘ ਦੱੁਲਟ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ | ਰਾਜਵਿੰਦਰ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਜਸਵੀਰ ਸਿੰਘ, ਰਮਨਦੀਪ ਸਿੰਘ, ਨਿਰਮਲ ਸਿੰਘ, ਖੁਸਪ੍ਰੀਤ ਸਿੰਘ ਕਾਰਜਕਾਰਨੀ ਮੈਂਬਰ ਚੁਣੇ ਗਏ | ਇਸ ਮੌਕੇ ਭੋਲਾ ਸਿੰਘ, ਬਿੱਕਰ ਸਿੰਘ ਧਾਲੀਵਾਲ ਮੋਹੜੀ ਗੱਡ, ਸੇਵਕ ਸਿੰਘ ਚੂੰਘ, ਜੋਗਿੰਦਰ ਸਿੰਘ ਮੌੜ ਫ਼ੌਜੀ, ਗੁਰਮੀਤ ਸਿੰਘ ਕੋਟਲੀ ਵਾਲਾ, ਰਾਜਾ ਸਿੰਘ ਕੋਟਲੀ ਵਾਲਾ, ਭੋਲਾ ਸਿੰਘ ਧਾਲੀਵਾਲ, ਗੁਰਮੀਤ ਸਿੰਘ ਧਾਲੀਵਾਲ, ਗੁਰਤੇਜ ਸਿੰਘ ਧਾਲੀਵਾਲ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |