ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)-ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ 'ਤੇ ਸਥਿਤ ਤਪਾ ਫਲਾਈ ਓਵਰ ਥੱਲੇ ਅਤੇ ਸਰਵਿਸ ਰੋਡ 'ਤੇ ਟਰੈਫ਼ਿਕ ਦੀ ਸਮੱਸਿਆ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆ ਰਹੀ ਟਰੈਫ਼ਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ, ਕਿਉਂਕਿ ਫਲਾਈਓਵਰ ਥੱਲੇ ਚੌਰਾਹਾ ਹੋਣ ਕਰ ਕੇ ਚਾਰ ਚੁਫੇਰੇ ਤੋਂ ਵੱਡੀਆਂ ਛੋਟੀਆਂ ਗੱਡੀਆਂ ਤੋਂ ਇਲਾਵਾ ਗੈਸ ਵਾਲੇ ਘੋੜੇ ਟਰਾਲਿਆਂ ਦੇ ਆਉਣ ਕਰ ਕੇ ਟਰੈਫ਼ਿਕ ਦੀ ਸਮੱਸਿਆ ਬਣੀ ਰਹਿੰਦੀ ਹੈ | ਇਸ ਕਾਰਨ ਕਿਸੇ ਪਾਸੇ ਵੀ ਲੰਘਣ ਵਾਲਿਆਂ ਲਈ ਰਸਤਾ ਨਹੀਂ ਰਹਿੰਦਾ | ਉੱਥੇ ਖੜੇ ਰਾਹਗੀਰਾਂ ਨੇ ਦੱਸਿਆ ਕਿ ਸਰਵਿਸ ਰੋਡ ਦੇ ਅੱਧ ਵਿਚਾਲੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਵਾਲੇ ਆਪਣੀ ਮਨਮਰਜ਼ੀ ਨਾਲ ਸਵਾਰੀਆਂ ਨੂੰ ਉਤਾਰਦੇ ਅਤੇ ਚੜ੍ਹਾਉਂਦੇ ਹਨ, ਜਿਸ ਕਰ ਕੇ ਟਰੈਫ਼ਿਕ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਬੱਸਾਂ ਵਾਲੇ ਸਰਵਿਸ ਰੋਡ ਸਾਰੀ ਰੋਕ ਲੈਂਦੇ ਹਨ, ਜਿਸ ਕਾਰਨ ਛੋਟੀਆਂ ਤੇ ਵੱਡੀਆਂ ਗੱਡੀਆਂ ਲੰਘਣ ਲਈ ਕੋਈ ਵੀ ਰਸਤਾ ਨਹੀਂ ਬਚਦਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਐਮਰਜੈਂਸੀ ਵਾਲੀਆਂ ਗੱਡੀਆਂ ਨੂੰ ਵੀ ਟਰੈਫ਼ਿਕ ਦੀ ਆ ਰਹੀ ਸਮੱਸਿਆ ਵਿਚ ਦੋ ਚਾਰ ਹੋਣਾ ਪੈਂਦਾ ਹੈ | ਚੁਰਾਹੇ ਦੇ ਹੋਣ ਕਾਰਨ ਕਿਸੇ ਵੀ ਗੱਡੀ ਵਾਲੇ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ ਹੈ, ਜਿਸ ਕਰ ਕੇ ਆਪ ਹੁਦਰੇ ਬੱਸਾਂ ਅਤੇ ਗੱਡੀਆਂ ਆਪਣੀ ਮਰਜ਼ੀ ਨਾਲ ਖੜੀਆਂ ਕਰ ਦਿੰਦੇ ਹਨ ਜਿਸ ਕਰ ਕੇ ਚੌਂਕ ਵਿਚ ਗੱਡੀਆਂ ਦਾ ਜਾਮ ਲੱਗ ਜਾਂਦਾ ਹੈ | ਸੜਕ ਦੀ ਮਾੜੀ ਹਾਲਤ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ | ਦੂਸਰਾ ਫਲਾਈ ਓਵਰ ਥੱਲੇ ਟੈਂਪੂਆਂ ਰੇਹੜੀਆਂ ਇਲਾਵਾ ਕੁੱਝ ਲੋਕ ਆਪਣੀਆਂ ਗੱਡੀਆਂ ਨੂੰ ਫਲਾਈ ਓਵਰ ਥੱਲੇ ਖੜ੍ਹਾ ਕਰ ਦਿੰਦੇ ਹਨ ਜਿਨ੍ਹਾਂ ਕਰ ਕੇ ਟਰੈਫ਼ਿਕ ਦੀ ਸਮੱਸਿਆ ਵਿਚ ਵਿਘਨ ਪੈਂਦਾ ਹੈ ਅਤੇ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ | ਇਸ ਤੋਂ ਇਲਾਵਾ ਵੱਡੀਆਂ ਗੱਡੀਆਂ ਦੇ ਲੱਗੇ ਪ੍ਰੈਸ਼ਰ ਹਾਰਨਾਂ ਕਰ ਕੇ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਪਾ ਫਲਾਈ ਓਵਰ ਥੱਲੇ ਟਰੈਫ਼ਿਕ ਪੁਲਿਸ ਦਾ ਮੁਲਾਜ਼ਮ ਤਾਇਨਾਤ ਕੀਤਾ ਜਾਵੇ ਜਿਸ ਕਰ ਕੇ