15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਇਤਿਹਾਸਿਕ ਅਸਥਾਨ ਬਾਬਾ ਮੱਠ ਵਿਖੇ ਝੰਡਾ ਚੜ੍ਹਾਇਆ <br/>

ਅਜੀਤ ਡੈਸਕ 17-07-2025
ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)-ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਦੇ ਇਤਿਹਾਸਿਕ ਅਸਥਾਨ ਬਾਬਾ ਮੱਠ ਵਿਖੇ ਸ਼ਿਵ ਮੰਦਰ ਨਾਲ ਸਥਾਪਿਤ ਤਿ੍ਸ਼ੂਲ ਦਾ ਕੱਪੜਾ ਅਤੇ ਝੰਡਾ ਸੇਵਾਦਾਰਾ ਵਲੋਂ ਬਦਲਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਧਾਰਮਿਕ ਅਸਥਾਨ ਦੇ ਮਹੰਤ ਵਿਰਸਾ ਦਾਸ ਨੇ ਦੱਸਿਆ ਕਿ ਬਾਬਾ ਸੁੱਖਾ ਨੰਦ ਜੀ ਦੇ ਸਮਾਧ ਤੇ ਸੇਵਾਦਾਰਾਂ ਵਲੋਂ ਅਰਦਾਸ ਕਰ ਕੇ ਹਰ ਸਾਲ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੰਕਰ ਭਗਵਾਨ ਜੀ ਦੇ ਮੰਦਰ ਨਾਲ ਸਥਾਪਿਤ 150 ਫੁੱਟ ਲੰਬਾ ਤਿ੍ਸ਼ੂਲ ਦਾ ਕੱਪੜਾ ਅਤੇ ਨਵਾਂ ਝੰਡਾ ਨਵੇਂ ਸਿਰੇ ਤੋਂ ਚੜ੍ਹਾਇਆ ਗਿਆ ਕਿਉਂਕਿ ਸਾਉਣ ਦੇ ਮਹੀਨੇ 'ਚ ਸ਼ਿਵ ਭਗਤ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਸ਼ਿਵ ਮੰਦਿਰਾਂ ਵਿਚ ਅਰਪਿਤ ਕਰਦੇ ਹਨ ਅਤੇ ਸਾਉਣ ਦੇ ਮਹੀਨੇ ਵਿਚ ਹਰ ਰੋਜ਼ ਸ਼ਿਵ ਭਗਤ ਸ਼ਿਵਲਿੰਗ 'ਤੇ ਗੰਗਾ ਜਲ ਅਰਪਿਤ ਕਰਦੇ ਹਨ | ਇਸ ਲਈ ਹਰ ਸਾਲ ਤਿ੍ਸ਼ੂਲ ਦਾ ਕੱਪੜਾ ਅਤੇ ਨਵਾਂ ਝੰਡਾ ਚੜ੍ਹਾਇਆ ਜਾਂਦਾ ਹੈ ਤਾਂ ਜੋ ਨਗਰ ਵਿਚ ਸੁੱਖ ਸ਼ਾਂਤੀ ਰਹੇ | ਇਸ ਮੌਕੇ ਭਗਤਾਂ ਨੇ ਗੁਣਗਾਨ ਵੀ ਕੀਤਾ | ਇਸ ਮੌਕੇ ਗੁਰਮੁੱਖ ਸਿੰਘ, ਅਰਸ਼ੀ ਚੱਠਾ, ਸਾਹਿਲ ਸ਼ਰਮਾ ਸ਼ਾਲੂ, ਕਾਲਾ, ਅਰਸ਼ੀ, ਸੁੱਖਾ, ਵਿਨੇ, ਹਰਜੋਤ, ਦੀਪ, ਮਹੰਤ ਬਬਲੀ ਦਾਸ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਐੱਚ. ਓ. ਗੁਰਮੇਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਟੰਡਨ ਸਕੂਲ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।