15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਟੰਡਨ ਸਕੂਲ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਪ੍ਰੋਗਰਾਮ ਦਾ ਆਗਾਜ਼ <br/>

ਅਜੀਤ ਡੈਸਕ 17-07-2025
ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਦਾ ਤਿੰਨ ਰੋਜ਼ਾ ਪ੍ਰੋਗਰਾਮ ਦਾ ਆਗਾਜ਼ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰ ਕੇ ਮੱੁਖ ਮਹਿਮਾਨ ਸੰਸਥਾ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਸ਼ਰਮਾ, ਐਮ.ਡੀ. ਸ੍ਰੀ ਸ਼ਿਵ ਸਿੰਗਲਾ, ਪਿ੍ੰਸੀਪਲ ਸ਼ਾਲਿਨੀ ਕੌਸ਼ਲ, ਪਿ੍ੰਸੀਪਲ ਰਾਕੇਸ਼ ਜਿੰਦਲ, ਆਸ਼ੀਸ਼ ਪੌਲ ਅਤੇ ਕਰਨਿਕਾ ਮੋਦਗਿਲ ਨੇ ਸਾਂਝੇ ਤੌਰ 'ਤੇ ਅਦਾ ਕੀਤੀ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ | ਪਿ੍ੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੀਆਂ ਕਮੇਟੀਆਂ ਵਿਚ ਨੁਮਾਇੰਦਗੀ ਕਰਦੇ ਹਨ ਜੋ ਸੰਯੁਕਤ ਰਾਸ਼ਟਰ ਦੇ ਢਾਂਚੇ ਨੂੰ ਦਰਸਾਉਂਦੀਆਂ ਹਨ, ਜਿਵੇਂ ਕਿ ਸੁਰੱਖਿਆ ਪ੍ਰੀਸ਼ਦ ਜਾਂ ਜਨਰਲ ਅਸੈਂਬਲੀ | ਭਾਗੀਦਾਰ ਚੁਣੇ ਹੋਏ ਵਿਸ਼ਿਆਂ 'ਤੇ ਆਪਣੇ ਨਿਰਧਾਰਤ ਦੇਸ਼ ਦੀਆਂ ਨੀਤੀਆਂ ਅਤੇ ਰੁੱਖਾਂ ਦੀ ਚੰਗੀ ਤਰ੍ਹਾਂ ਖੋਜ ਕਰਦੇ ਹਨ | ਵਿਦਿਆਰਥੀ ਰਸਮੀ ਬਹਿਸਾਂ ਵਿਚ ਹਿੱਸਾ ਲੈਂਦੇ ਹਨ, ਜਿੱਥੇ ਉਹ ਆਪਣੇ ਦੇਸ਼ ਦੀ ਸਥਿਤੀ ਪੇਸ਼ ਕਰਦੇ ਹਨ ਅਤੇ ਗੱਠਜੋੜ ਬਣਾਉਣ ਅਤੇ ਮਤਿਆਂ ਦਾ ਖਰੜਾ ਤਿਆਰ ਕਰਨ ਲਈ ਦੂਜੇ ਡੈਲੀਗੇਟਾਂ ਨਾਲ ਗੱਲਬਾਤ ਕਰਦੇ ਹਨ | ਵਿਦਿਆਰਥੀ ਸੰਯੁਕਤ ਰਾਸ਼ਟਰ ਦੇ ਢਾਂਚੇ, ਪ੍ਰਕਿਰਿਆਵਾਂ ਅਤੇ ਵਿਸ਼ਵ-ਵਿਆਪੀ ਚੁਨੌਤੀਆਂ ਨੂੰ ਹੱਲ ਕਰਨ ਵਿਚ ਇਸ ਦੀ ਭੂਮਿਕਾ ਦੀ ਡੂੰਘੀ ਸਮਝ ਪ੍ਰਾਪਤ ਕਰਦੇ ਹਨ | ਸੰਸਥਾ ਦੇ ਐਮ.ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਮਾਡਲ ਯੂਨਾਈਟਿਡ ਨੇਸ਼ਨਜ਼ ਜਾਂ ਐਮ.ਯੂ.ਐਨ, ਸੰਯੁਕਤ ਰਾਸ਼ਟਰ ਦਾ ਇਕ ਵਿੱਦਿਅਕ ਸਿਮੂਲੇਸ਼ਨ ਹੈ, ਜਿੱਥੇ ਵਿਦਿਆਰਥੀ ਵਿਸ਼ਵ-ਵਿਆਪੀ ਮੁੱਦਿਆਂ 'ਤੇ ਚਰਚਾ ਕਰਨ ਅਤੇ ਹੱਲ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਡਿਪਲੋਮੈਟਾਂ ਵਜੋਂ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਹਰਮਨ ਢਿੱਲੋਂ, ਜਗਪਤ ਨਰਾਇਣ, ਆਰਕਸ਼ਿਤ ਭਾਰਦਵਾਜ, ਗੁਰਸਿਮਰਨ ਭੰਗੂ, ਇਰਾਜ ਸ਼ਰਮਾ, ਸ਼ਿਵਣੀਆਂ, ਕੇਸ਼ਵ ਬਾਂਸਲ, ਦਿਸ਼ਾਂਤ, ਸੰਭਵ, ਸਾਈਮਨ ਢਿੱਲੋਂ, ਚਕਸੁ, ਸਕੂਲ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਇਤਿਹਾਸਿਕ ਅਸਥਾਨ ਬਾਬਾ ਮੱਠ ਵਿਖੇ ਝੰਡਾ ਚੜ੍ਹਾਇਆ <br/> ਅਗਲੀ ਖ਼ਬਰ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ ਨੂੰ ਵਾਟਰ ਕੂਲਰ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।