ਸ਼ਹਿਣਾ, 15 ਜੁਲਾਈ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ 'ਤੇ ਸਥਿਤ ਆਗਾਜ਼ ਆਈਲਟਸ ਤੇ ਇਮੀਗੇ੍ਰਸ਼ਨ ਸੈਂਟਰ ਵਲੋਂ ਕੈਨੇਡਾ ਤੇ ਆਸਟੇ੍ਰਲੀਆ ਦੇ ਕਈ ਸਟੱਡੀ ਵੀਜ਼ੇ ਲਗਵਾਏ ਗਏ ਹਨ ਅਤੇ ਵਰਕ ਪਰਮਿਟ ਵੀ ਲਗਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਗੁਰਬਚਨ ਸਿੰਘ ਮਾਨ ਤੇ ਗੁਰਸੇਵਕ ਸਿੰਘ ਮਾਨ ਨੇ ਦੱਸਿਆ ਕਿ ਅਜੋਕੇ ਸਮੇਂ ਦੌਰਾਨ ਵੀ ਆਈਲੈਟਸ ਅਤੇ ਪੀ. ਟੀ. ਈ. ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਆਗਾਜ਼ ਸੰਸਥਾ ਵਿਚ ਵਿਦੇਸ਼ ਜਾਣ ਲਈ ਪੜਾਈ ਕਰ ਰਹੇ ਵਿਦਿਆਰਥੀ ਜਸ਼ਨਦੀਪ ਸਿੰਘ ਢਿੱਲੋਂ ਦੇ ਪੀ.ਟੀ.ਈ. ਵਿਚੋਂ 64 ਸਕੋਰ ਪ੍ਰਾਪਤ ਹੋਏ ਹਨ | ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਲਈ ਚਾਹਵਾਨ ਵਿਦਿਆਰਥੀ ਕਿਸੇ ਕਿਸਮ ਦੀ ਹਾਰ ਨਾ ਮੰਨਣ, ਕਿਉਂਕਿ ਵਿਦੇਸ਼ਾਂ ਵਿਚ ਨਿਯਮ ਅਤੇ ਰੂਲ ਬਦਲੇ ਹਨ, ਨਾ ਕਿ ਵਿਦਿਆਰਥੀਆਂ ਲਈ ਆਈਲੈਟਸ ਦੀ ਪੜਾਈ ਦੇ ਰਸਤੇ ਬੰਦ ਹੋਏ ਹਨ | ਉਨ੍ਹਾਂ ਦੱਸਿਆ ਕਿ ਮਿਹਨਤੀ ਸਟਾਫ਼ ਸਦਕਾ ਆਗਾਜ਼ ਆਈਲਟਸ ਤੇ ਇਮੀਗੇ੍ਰਸ਼ਨ ਸੰਸਥਾ ਲਗਾਤਾਰ ਸ਼ਾਨਦਾਰ ਨਤੀਜੇ ਲਿਆ ਰਹੀ ਹੈ | ਇਸ ਮੌਕੇ ਜਗਵਿੰਦਰ ਸਿੰਘ ਕੈਨੇਡਾ, ਕੁਲਦੀਪ ਸਿੰਘ, ਮਨਦੀਪ ਸਿੰਘ, ਮਾਨਸੀ ਤੇ ਵੀਰਪਾਲ ਕੌਰ ਵੀ ਹਾਜ਼ਰ ਸਨ |