23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਰਨਾਲਾ-ਮਾਨਸਾ ਮੁੱਖ ਮਾਰਗ ਵਿਸ਼ਵਕਰਮਾ ਪਾਰਕਿੰਗ ਦੇ ਸਾਹਮਣੇ ਭਰਿਆ ਪਾਣੀ ਰਾਹਗੀਰ ਪ੍ਰੇਸ਼ਾਨ <br/>

ਅਜੀਤ ਡੈਸਕ 16-07-2025
ਰੂੜੇਕੇ ਕਲਾਂ, 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਉਪਰ ਟਰਾਈਡੈਂਟ ਉਦਯੋਗ ਧੌਲਾ ਦੇ ਨਜ਼ਦੀਕ ਵਿਸ਼ਵਕਰਮਾ ਪਾਰਕਿੰਗ ਪ੍ਰਬੰਧਕਾਂ ਵਲੋਂ ਬਣਾਏ ਗਏ ਗੈਰਕਾਨੂੰਨੀ ਰਸਤੇ ਕਾਰਨ ਮੁੱਖ ਮਾਰਗ 'ਤੇ ਪਿਛਲੇ ਕਈ ਸਾਲਾਂ ਤੋਂ ਬਣੇ ਵੱਡੇ ਟੋਇਆ ਅਤੇ ਮਾਰਗ ਖ਼ਦਸ਼ਾ ਹੋਈ ਹਾਲਤ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ | ਪਾਰਕਿੰਗ ਦੇ ਰਸਤੇ ਕਾਰਨ ਮੁੱਖ ਮਾਰਗ ਦੀ ਹਾਲਤ ਖ਼ਦਸ਼ਾ ਹੋ ਚੁੱਕੀ ਹੈ | ਦੋ ਪਹੀਆ ਵਹੀਕਲਾਂ ਦਾ ਲੰਘਣਾ ਬਿਲਕੁਲ ਬੰਦ ਹੋ ਗਿਆ ਹੈ | ਇਲਾਕਾ ਨਿਵਾਸੀਆਂ ਵਲੋਂ ਵਾਰ-ਵਾਰ ਵਣ ਵਿਭਾਗ ਬਰਨਾਲਾ ਅਤੇ ਨੈਸ਼ਨਲ ਹਾਈਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਪਾਰਕਿੰਗ ਪ੍ਰਬੰਧਕਾਂ ਵਲੋਂ ਬਣਾਏ ਗਏ ਗ਼ੈਰਕਾਨੂੰਨੀ ਰਸਤੇ ਸਬੰਧੀ ਤੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਧਿਆਨ ਵਿਚ ਲਿਆਂਦਾ ਗਿਆ ਹੈ | ਵਣ ਵਿਭਾਗ ਬਰਨਾਲਾ ਤੇ ਨੈਸ਼ਨਲ ਹਾਈਵੇ ਵਿਭਾਗ ਸੰਗਰੂਰ ਦੇ ਸਬੰਧਿਤ ਉੱਚ ਅਧਿਕਾਰੀ ਮੂਕਦਰਸ਼ਕ ਬਣੇ ਹੋਏ ਹਨ ਤੇ ਪਾਰਕਿੰਗ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪੱਤਰ ਜਾਰੀ ਕਰ ਕੇ ਹੀ ਡੰਗ ਟਪਾਇਆ ਜਾ ਰਿਹਾ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਪਾਰਕਿੰਗ ਵਿਚ ਰੋਜ਼ਾਨਾ ਦਰਜਨਾਂ ਵੱਡੇ ਟਰਾਲੇ ਪਾਰਕਿੰਗ ਕੀਤੇ ਜਾਂਦੇ ਹਨ ਅਤੇ ਬਹੁਗਿਣਤੀ ਵੱਡੇ ਟਰਾਲੇ ਪਾਰਕਿੰਗ ਦੇ ਬਾਹਰ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਹੀ ਖੜ੍ਹੇ ਕਰ ਦਿੱਤੇ ਜਾਂਦੇ ਹਨ | ਜਿਸ ਕਰ ਕੇ ਟਰੈਫ਼ਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ | ਪਾਰਕਿੰਗ ਪ੍ਰਬੰਧਕਾਂ ਵਲੋਂ ਬਿਨਾ ਕਿਸੇ ਸਰਕਾਰੀ ਮਨਜ਼ੂਰੀ ਦੇ ਗੈਰ ਕਾਨੂੰਨੀ ਮੁੱਖ ਮਾਰਗ 'ਤੇ ਰਸਤਾ ਬਣਾਇਆ ਹੋਇਆ ਹੈ, ਜਿਸ ਕਰ ਕੇ ਮੁੱਖ ਮਾਰਗ ਦੀ ਹਾਲਤ ਖ਼ਦਸ਼ਾ ਬਣੀ ਹੋਈ ਹੈ | ਪਿਛਲੇ ਕਈ ਸਾਲਾਂ ਤੋਂ ਲੈ ਕੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ ਮੀਂਹ ਪੈ ਜਾਂਦਾ ਹੈ ਤਾਂ ਮੁੱਖ ਮਾਰਗ 'ਤੇ ਪਾਣੀ ਭਰਨ ਕਰ ਕੇ ਛੱਪੜ ਬਣ ਜਾਂਦਾ ਹੈ ਜਦੋਂ ਮੀਂਹ ਨਹੀਂ ਪੈਦਾ ਤਾਂ ਮੁੱਖ ਮਾਰਗ 'ਤੇ ਉੱਡਦੀ ਧੂੜ 'ਚ ਲੰਘਣਾ ਵੀ ਦੋ ਪਹੀਆ ਵਹੀਕਲ ਸਵਾਰਾਂ ਦਾ ਮੁਸ਼ਕਿਲ ਹੋ ਜਾਂਦਾ ਹੈ | ਪੀੜਤ ਰਾਹਗੀਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮਾਰਗ ਦੀ ਖ਼ਦਸ਼ਾ ਹੋ ਚੁੱਕੀ ਹਾਲਤ ਤੁਰੰਤ ਠੀਕ ਕੀਤੀ ਜਾਵੇ | ਪਾਰਕਿੰਗ ਪ੍ਰਬੰਧਕਾਂ ਵਲੋਂ ਗੈਰ ਕਾਨੂੰਨੀ ਬਣਾਇਆ ਗਿਆ ਰਸਤਾ ਬੰਦ ਕਰਵਾ ਕੇ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਪਿੰਡ ਧੌਲਾ ਵਿਖੇ ਰਜਵਾਹਾ ਟੁੱਟਿਆ, ਫ਼ਸਲਾਂ 'ਚ ਭਰਿਆ ਪਾਣੀ <br/> ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਕਰਨ ਵਾਲਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।