ਡੇਹਲੋਂ, 9 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਵਲੋਂ ਸਕੂਲਾਂ ਦੀ ਉੱਤਮਤਾ ਨੂੰ ਉਤਸ਼ਾਹ ਦੇਣ ਲਈ ਵਿੱਦਿਆ ਦੇ ਹਰ ਖੇਤਰ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲਿਆ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਜਿਸ ਵਿੱਚ ਵਧੀਆ ਸਕੂਲ, ਬੈੱਸਟ ਪਿ੍ੰਸੀਪਲ, ਬੈੱਸਟ ਟੀਚਰ ਅਤੇ ਸਟੇਟ ਪੱਧਰ ਦੀਆਂ ਮੁੱਖ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪ੍ਰੋ. ਅਸ਼ੀਮ ਕੁਮਾਰ ਗੋਸ਼ ਗਵਰਨਰ ਹਰਿਆਣਾ ਦੀ ਪ੍ਰਧਾਨਗੀ ਹੇਠ ਹੋਏ ਸਲਾਨਾ ਸਨਮਾਨ ਸਮਾਰੋਹ ਵਿੱਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੀ ਵਿਦਿਆਰਥਣ ਇਰਸ਼ਲੀਨ ਕੌਰ ਕਲਾਸ ਸੱਤਵੀਂ ਨੂੰ ਮੈਗਾ ਉਲੰਪੀਅਡ ਵਿਸ਼ਾ ਅੰਗਰੇਜੀ ਵਿਚ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਨਮਾਨ ਦਿੱਤਾ ਗਿਆ | ਇਸ ਤੋਂ ਇਲਾਵਾ ਪਿੰ੍ਰਸੀਪਲ ਨਵੀਨ ਬਾਂਸਲ ਨੂੰ 'ਗੋਲਡ ਪਿ੍ੰਸੀਪਲ', ਅੰਗਰੇਜੀ ਵਿਭਾਗ ਦੇ ਹਰਮਨਦੀਪ ਕੌਰ ਨੂੰ ਇੰਸਪਾਇਰਿੰਗ ਟੀਚਰ ਅਤੇ ਸਕੂਲ ਨੂੰ ਸਮੁੱਚੇ ਤੌਰ 'ਤੇ 'ਮੈਗਾ ਉਲੰਪੀਅਡ ਕੰਮਬੇਟ' ਸਟੇਟ ਚੈਂਪੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ 'ਮੈਗਾ ਉਲੰਪੀਅਡ' ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਮੋਹਰੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ 30 ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ ਗਏ | ਇਹਨਾਂ ਪ੍ਰਾਪਤੀਆਂ ਦਾ ਸਿਹਰਾ 'ਮੈਗਾ ਉਲੰਪੀਅਡ' ਦੇ ਇੰਚਾਰਜ ਸਾਇੰਸ ਵਿਭਾਗ ਦੇ ਮੁਖੀ ਹਰਜੋਤ ਕੌਰ ਅਤੇ ਗੁਰਪਿੰਦਰ ਕੌਰ ਨੂੰ ਜਾਂਦਾ ਹੈ | ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਗੁਰਮੁੱਖ ਸਿੰਘ ਪੰਧੇਰ, ਪ੍ਰਦੀਪ ਸੇਠੀ ਵਲੋਂ ਮਾਣਮੱਤੀਆਂ ਪ੍ਰਾਪਤੀਆਂ ਲਈ ਸਕੂਲ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ |