03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਘੁੰਗਰਾਣਾ ਜ਼ੋਨ ਤੋਂ ਇਯਾਲੀ ਸਮਰਥਕ ਗੋਗੀ ਧੂਲਕੋਟ ਨੂੰ ਭਰਵਾਂ ਹੁੰਗਾਰਾ

ਅਜੀਤ ਡੈਸਕ 07-12-2025
ਅਹਿਮਦਗੜ੍ਹ, 6 ਦਸੰਬਰ (ਰਵਿੰਦਰ ਪੁਰੀ)-ਬਲਾਕ ਸੰਮਤੀ ਜ਼ੋਨ ਘੁੰਗਰਾਣਾ ਤੋਂ ਉਮੀਦਵਾਰ ਗੁਰਮੇਲ ਸਿੰਘ ਗੋਗੀ ਧੂਲਕੋਟ ਦੇ ਹੱਕ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਿੰਡ ਘੁੰਗਰਾਣਾ ਵਿਖੇ ਕੀਤੇ ਗਏ ਵਿਸ਼ਾਲ ਇਕੱਠ ਬਾਅਦ ਵਿਧਾਇਕ ਇਯਾਲੀ ਦੇ ਸਮਰਥਕਾਂ ਨੇ ਗੋਗੀ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ 'ਤੇ ਵਿਧਾਇਕ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੇ ਹਮੇਸ਼ਾ ਸਾਡੇ ਪਰਿਵਾਰ 'ਤੇ ਪੂਰਨ ਭਰੋਸਾ ਕਰਦਿਆਂ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਇਸ ਵਾਰ ਵੀ ਲੋਕ ਪਹਿਲਾਂ ਨਾਲੋਂ ਵੱਧ ਸਤਿਕਾਰ ਦੇ ਰਹੇ ਹਨ | ਉਨ੍ਹਾਂ ਹਲਕਾ ਦਾਖਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਤਾਂ ਜੋ ਅਸੀਂ ਪੰਥਕ ਅਤੇ ਲੋਕ ਹਿਤ ਮਸਲਿਆਂ ਪ੍ਰਤੀ ਡਟ ਕੇ ਲੜਾਈ ਲੜਦੇ ਰਹੀਏ | ਇਸ ਮੌਕੇ 'ਤੇ ਪਿੰਡ ਘੁੰਗਰਾਣਾ ਦੇ ਲੋਕਾਂ ਗੁਰਮੇਲ ਸਿੰਘ ਗੋਗੀ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਅਤੇ ਪੂਰਨ ਹਮਾਇਤ ਦਾ ਭਰੋਸਾ ਦਿੱਤਾ | ਗੁਰੀ ਕੈਨੇਡਾ ਦੇ ਗ੍ਰਹਿ ਵਿਖੇ ਹੋਏ ਇਕੱਠ 'ਚ ਪੰਚ ਸੁਦਾਗਰ ਸਿੰਘ, ਪੰਚ ਅਮਰੀਕ ਸਿੰਘ, ਕਿਸਾਨ ਆਗੂ ਗੁਰਉਪਦੇਸ਼ ਸਿੰਘ ਢਿੱਲੋਂ, ਸੂਬੇਦਾਰ ਤਾਰਾ ਸਿੰਘ, ਰਾਜਵੰਤ ਸਿੰਘ ਢਿੱਲੋਂ, ਕੁਲਦੀਪ ਸਿੰਘ ਦੀਪਾ, ਬਲਜਿੰਦਰ ਸਿੰਘ ਬਿੱਟੂ, ਸੁਖਦੇਵ ਸਿੰਘ, ਸੋਨੀ ਢਿੱਲੋਂ, ਤੇਜਪਾਲ ਸਿੰਘ, ਕਿਰਪਾਲ ਸਿੰਘ, ਕੁਲਦੀਪ ਸਿੰਘ, ਧਰਮਿੰਦਰ ਸਿੰਘ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ |
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਪਾਇਲ ਦੀ ਮੀਟਿੰਗ ਅਗਲੀ ਖ਼ਬਰ ਪਿੰਡ ਬਗ਼ਲੀ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ 'ਚ ਢਿੱਲੋਂ ਨੇ ਕੀਤਾ ਰਾਬਤਾ ਕਾਇਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।