03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿੰਡ ਬਗ਼ਲੀ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ 'ਚ ਢਿੱਲੋਂ ਨੇ ਕੀਤਾ ਰਾਬਤਾ ਕਾਇਮ

ਅਜੀਤ ਡੈਸਕ 07-12-2025
ਬੀਜਾ, 6 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਬਗ਼ਲੀ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਵਿੰਦਰ ਸਿੰਘ ਬੰਬ ਤੇ ਬਗ਼ਲੀ ਕਲਾਂ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਮਨਦੀਪ ਸਿੰਘ ਸੋਨੂੰ ਦੇ ਹੱਕ ਚ ਵਰਕਰਾਂ ਨਾਲ ਮੀਟਿੰਗ ਕਰਦਿਆਂ ਹੁਣ ਤੋਂ ਹੀ ਦਿਨ ਰਾਤ ਇੱਕ ਕਰਕੇ ਉਮੀਦਵਾਰਾਂ ਨੂੰ ਜਿਤਾਉਣ ਦਾ ਹੋਕਾ ਦਿੱਤਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਵਿੰਦਰ ਸਿੰਘ ਬੰਬ, ਸੰਮਤੀ ਦੇ ਉਮੀਦਵਾਰ ਮਨਦੀਪ ਸਿੰਘ,ਬਹਾਲ ਸਿੰਘ ਸਵੈਚ, ਤੇਜਪਾਲ ਸਿੰਘ, ਅੰਗਰੇਜ਼ ਸਿੰਘ, ਅਵਤਾਰ ਸਿੰਘ ਤਾਰੀ, ਡਾਕਟਰ ਪੱਪ, ਇਕਬਾਲ ਸਿੰਘ, ਭਗਵੰਤ ਸਿੰਘ ਭਾਂਤੀ ਆਦਿ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਘੁੰਗਰਾਣਾ ਜ਼ੋਨ ਤੋਂ ਇਯਾਲੀ ਸਮਰਥਕ ਗੋਗੀ ਧੂਲਕੋਟ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਅਕਾਲੀ ਦਲ ਦੇ ਹਲਕਾ ਇੰਚਾਰਜ ਢਿੱਲੋਂ ਨੇ ਬਲਵਿੰਦਰ ਬੰਬ, ਗਗਨਪ੍ਰੀਤ ਸਿੰਘ ਦੇ ਹੱਕ 'ਚ ਕੀਤੀਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।