03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨੰਬਰਦਾਰ ਯੂਨੀਅਨ ਪਾਇਲ ਦੀ ਮੀਟਿੰਗ

ਅਜੀਤ ਡੈਸਕ 07-12-2025
ਪਾਇਲ, 6 ਦਸੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰ ਯੂਨੀਅਨ ਪਾਇਲ ਦੀ ਮੀਟਿੰਗ ਬਲਦੇਵ ਸਿੰਘ ਘੁਡਾਣੀ ਖ਼ੁਰਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨੰਬਰਦਾਰ ਨੱਥਾ ਸਿੰਘ ਘੁਡਾਣੀ ਕਲਾਂ ਦੀ ਬੇਵਕਤ ਹੋਈ ਮੌਤ ਦਾ ਸ਼ੋਕ ਮਤਾ ਪਾਸ ਕੀਤਾ ਗਿਆ ਕਿ ਪ੍ਰਮਾਤਮਾ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ | ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕਰਦੇ ਹੋਏ ਬਲਜਿੰਦਰ ਸਿੰਘ ਬੁਆਣੀ ਨੇ ਕਿਹਾ ਕਿ ਸੂਬਾ ਸਰਕਾਰ ਨੰਬਰਦਾਰਾਂ ਵੱਲ ਕੋਈ ਧਿਆਨ ਨਹੀਂ ਦਿੰਦੀ, ਜਦੋਂ ਕਿ ਸਰਕਾਰ ਦਾ ਸਿਰਫ਼ ਇੱਕ ਸਾਲ ਬਾਕੀ ਬਚਦਾ ਹੈ | ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਬਕ ਸਿਖਾਉਣਗੇ | ਇਸ ਸਮੇਂ ਹਰਪਾਲ ਸਿੰਘ ਘਲੋਟੀ, ਅਸ਼ੋਕ ਕੁਮਾਰ ਪਾਇਲ, ਪਰਮਿੰਦਰ ਸਿੰਘ ਬੇਗੋਵਾਲ, ਜਗਜੀਤ ਸਿੰਘ ਘਲੋਟੀ, ਪਰਮਜੀਤ ਸਿੰਘ ਕਰਤਾਰਪੁਰ, ਬਲਜਿੰਦਰ ਸਿੰਘ ਮਕਸੂਦੜਾ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ ਅਤੇ ਗੁਰਦੇਵ ਸਿੰਘ ਕਿਲ੍ਹਾ ਹਾਂਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਵਲੋਂ ਡਾ. ਭੀਮ ਰਾਓ ਦੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਘੁੰਗਰਾਣਾ ਜ਼ੋਨ ਤੋਂ ਇਯਾਲੀ ਸਮਰਥਕ ਗੋਗੀ ਧੂਲਕੋਟ ਨੂੰ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।