03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਕਾਲੀ ਦਲ ਦੇ ਹਲਕਾ ਇੰਚਾਰਜ ਢਿੱਲੋਂ ਨੇ ਬਲਵਿੰਦਰ ਬੰਬ, ਗਗਨਪ੍ਰੀਤ ਸਿੰਘ ਦੇ ਹੱਕ 'ਚ ਕੀਤੀਆਂ ਮੀਟਿੰਗਾਂ

ਅਜੀਤ ਡੈਸਕ 07-12-2025
ਬੀਜਾ, 6 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਮੁਤੋਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਵਿੰਦਰ ਸਿੰਘ ਬੰਬ ਤੇ ਮਾਦਪੁਰ ਜੋਨ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਗਗਨਪ੍ਰੀਤ ਸਿੰਘ ਮੰਜਾਲੀ ਦੀ ਚੋਣ ਮੁਹਿੰਮ ਦੇ ਸਬੰਧ ਵਿੱਚ ਮਾਦਪੁਰ, ਮੰਜਾਲੀ ਕਲਾਂ, ਢੀਂਡਸਾ, ਮੰਜਾਲੀ ਖ਼ੁਰਦ ਆਦਿ ਪਿੰਡਾਂ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਹਲਕਾ ਸਮਰਾਲਾ ਅੰਦਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਲਕੇ ਦੇ ਵਰਕਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ | ਉਨ੍ਹਾਂ ਨੇ ਕਿਹਾ ਆਪ ਸਰਕਾਰ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਲੋਕ ਭਲੀ ਭਾਂਤ ਜਾਣ ਚੁੱਕੇ ਹਨ ਕਿ ਜੇ ਸੂਬੇ ਦਾ ਵਿਕਾਸ ਹੋਇਆ ਤਾਂ ਸਿਰਫ਼ ਅਕਾਲੀ ਸਰਕਾਰ ਮੌਕੇ ਹੀ ਹੋਇਆ | ਇਸ ਮੌਕੇ ਗੁਰਸੇਵਕ ਸਿੰਘ ਸਾਬਕਾ ਸਰਪੰਚ ਮੰਜਾਲੀ ਕਲਾਂ, ਬਲਵੰਤ ਸਿੰਘ ਸਾਬਕਾ ਸਰਪੰਚ ਮੰਜਾਲੀ ਕਲਾਂ, ਮਨਜੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਢੀਂਡਸਾ, ਹਰਮਨ ਸਿੰਘ ਪੰਚ ਢੀਂਡਸਾ, ਨਿਰਮਲ ਸਿੰਘ ਰਾਏ ਮੰਜਾਲੀ, ਹਰਦਮ ਸਿੰਘ ਮੰਜਾਲੀ ਕਲਾਂ, ਟੋਨੀ ਮੰਜਾਲੀ ਕਲਾਂ, ਸੁਖਚੈਨ ਸਿੰਘ ਮੰਜਾਲੀ ਕਲਾਂ ਆਦਿ ਅਕਾਲੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬਗ਼ਲੀ ਕਲਾਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ 'ਚ ਢਿੱਲੋਂ ਨੇ ਕੀਤਾ ਰਾਬਤਾ ਕਾਇਮ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਬੀਜਾ ਜ਼ੋਨ ਤੋਂ ਮਾਸਟਰ ਅਵਤਾਰ ਦਹੇੜੂ ਦੀ ਜਿੱਤ ਯਕੀਨੀ - ਕਾਕਾ ਗਰੇਵਾਲ ਬੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।