17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਖੱਤਰੀ ਸਭਾ ਭਾਰਤ ਦੀ ਕੇਂਦਰੀ ਕਮੇਟੀ ਦੀ ਪ੍ਰਧਾਨਗੀ ਲਈ ਜੋਰ ਅਜ਼ਮਾਈ ਜ਼ੋਰਾਂ 'ਤੇ

ਅਜੀਤ ਡੈਸਕ 04-12-2025
ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਖੱਤਰੀ ਸਭਾ ਭਾਰਤ ਦੀ ਕੇਂਦਰੀ ਕਮੇਟੀ ਦੀ ਪ੍ਰਧਾਨਗੀ ਲਈ ਜੋਰ ਅਜ਼ਮਾਈ ਜ਼ੋਰਾਂ 'ਤੇ ਹੈ | ਇਸ ਵੇਲੇ 4 ਉਮੀਦਵਾਰ ਵਿਨੈ ਮਾਧਵ ਖੰਨਾ ਕਾਨਪੁਰ, ਸ਼ਾਰਦਾ ਸੰਕਰ ਟੰਡਨ ਲਖਨਊ, ਅਨੰਤ ਨਰੈਣ ਪਟਨਾ ਬਿਹਾਰ, ਮੁਕੇਸ਼ ਕੁਮਾਰ ਗਾਜੀਆਬਾਦ ਮੈਦਾਨ ਵਿਚ ਹਨ | ਇਹ ਚੋਣ 14 ਦਸੰਬਰ 25 ਨੂੰ ਆਗਰਾ ਵਿਖੇ ਹੋਵੇਗੀ | ਹੁਣ ਚਾਰੇ ਉਮੀਦਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ ਤਾਂ ਜੋ ਉਹ ਵੋਟਰਾਂ ਨੂੰ ਆਪਣੇ ਹੱਕ ਵਿਚ ਕਰ ਸਕਣ | ਇਸ ਦਰਮਿਆਨ ਅੱਜ ਗੋਲਡਨ ਗਰੇਨ ਕਲੱਬ ਵਿਚ ਪੰਜਾਬ ਖੱਤਰੀ ਸਭਾ ਪੰਜਾਬ ਦੀ ਮੀਟਿੰਗ ਪ੍ਰਧਾਨ ਦਲਜੀਤ ਜਖਮੀ ਅਤੇ ਭਰਪੂਰ ਚੰਦ ਬੈਕਟਰ ਐਕਟਿੰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਖੱਤਰੀ ਸਭਾ ਭਾਰਤ ਦੇ ਪ੍ਰਧਾਨ ਦੀ ਚੋਣ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਰੱਖੀ ਗਈ ਸੀ, ਜਿਸ ਵਿਚ ਪੰਜਾਬ ਭਰ ਤੋਂ ਮੈਂਬਰਾਂ ਨੇ ਹਿੱਸਾ ਲਿਆ | ਅੱਜ ਦੀ ਮੀਟਿੰਗ ਵਿਚ ਇਕ ਉਮੀਦਵਾਰ ਸ਼ਾਰਦਾ ਸ਼ੰਕਰ ਟੰਡਨ ਲਖਨਊ ਤੋਂ ਉਚੇਚੇ ਤੌਰ ਤੇ ਆਏ ਸਨ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ | ਮੀਟਿੰਗ ਵਿਚ ਸਕੱਤਰ ਸੰਜੀਵ ਲੱਖੀ, ਪਵਨ ਸੋਫ਼ਤ, ਸੁਨੀਲ ਖੰਨਾ, ਦੀਪਕ ਰਾਏ ਮੇਹਰਾ ਪ੍ਰਧਾਨ ਅੰਮਿ੍ਤਸਰ, ਡਾ. ਮਨਮੋਹਨ ਕੌਸਲ ਗੋਬਿੰਦਗੜ੍ਹ, ਪ੍ਰਧਾਨ ਖੰਨਾ ਅਮਰਿਤ ਲਾਲ, ਯੁਵਾ ਪ੍ਰਧਾਨ ਆਸ਼ੁ ਲੁਟਾਵਾ, ਮਦਨ ਮੋਹਨ ਬਜਾਜ ਫਗਵਾੜਾ, ਸੋਹਨ ਲਾਲ ਮੜਕਨ ਮਾਛੀਵਾੜਾ, ਸੁਭਾਸ਼ ਸ਼ਾਹੀ ਨਾਭਾ, ਸ਼ੰਕਰ ਝਾਜੀ ਫਗਵਾੜਾ, ਦਵਿੰਦਰ ਭੱਲਾ ਫਗਵਾੜਾ, ਵਿਤਨ ਪੁਰੀ ਫਗਵਾੜਾ, ਰਾਜ ਕੁਮਾਰ ਸਾਹਨੇਵਾਲੀਆ, ਨਰਿੰਦਰ ਘਈ, ਨਰਿੰਦਰ ਬੈਕਟਰ, ਸੋਮਨਾਥ ਲੁਟਾਵਾ, ਬਲਰਾਮ ਪੁਰੀ, ਅਸ਼ੋਕ ਵਿਜ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਚਦੇਵਾ ਸਕੂਲ ਸਾਹਨੇਵਾਲ ਦੀ ਵਿਦਿਆਰਥਣ ਨੇ ਫ਼ੈਪ ਐਵਾਰਡ ਹਾਸਿਲ ਕਰ ਕੇ ਬਣਾਇਆ ਨਵਾਂ ਮੁਕਾਮ ਅਗਲੀ ਖ਼ਬਰ ਰਾਜਨੀਤਕ ਆਗੂਆਂ ਨੂੰ ਨਗਰ ਕੌਂਸਲ ਵਾਂਗ ਧੱਕੇਸ਼ਾਹੀ ਦਾ ਡਰ ਸਤਾਉਣ ਲੱਗਾ-ਰਾਜਾ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।