17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰਾਜਨੀਤਕ ਆਗੂਆਂ ਨੂੰ ਨਗਰ ਕੌਂਸਲ ਵਾਂਗ ਧੱਕੇਸ਼ਾਹੀ ਦਾ ਡਰ ਸਤਾਉਣ ਲੱਗਾ-ਰਾਜਾ ਗਿੱਲ

ਅਜੀਤ ਡੈਸਕ 04-12-2025
ਮਾਛੀਵਾੜਾ ਸਾਹਿਬ, 3 ਦਸੰਬਰ (ਮਨੋਜ ਕੁਮਾਰ)-ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਦਸੰਬਰ ਦੇ ਮਹੀਨੇ ਵਿਚ ਸੂਬੇ ਦੀਆਂ ਹੋਰ ਨਗਰ ਕੌਂਸਲਾਂ ਵਾਂਗ ਮਾਛੀਵਾੜਾ ਦੀ ਨਗਰ ਕੌਂਸਲ ਦੀ ਚੋਣ ਤਿਆਰੀ ਬੜੇ ਉਤਸ਼ਾਹ ਨਾਲ ਚੱਲ ਰਹੀ ਸੀ ਕਿ ਐਨ ਮੌਕੇ 'ਤੇ ਵਿਰੋਧੀ ਰਾਜਨੀਤਕ ਦਲ ਜਿਸ ਵਿਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੈ | ਉਨ੍ਹਾਂ ਦੇ ਜ਼ਿਆਦਾਤਰ ਉਮੀਦਵਾਰਾਂ ਦੇ ਕਾਗ਼ਜ਼ ਹੀ ਰੱਦ ਕਰ ਦਿੱਤੇ ਗਏ ਸਨ | ਹਾਲਾਂਕਿ ਇਸ ਧੱਕੇਸ਼ਾਹੀ ਵਿਰੁੱਧ ਇਨ੍ਹਾਂ ਪਾਰਟੀਆਂ ਨੇ ਸੰਯੁਕਤ ਰੂਪ ਵਿਚ ਸੱਤਾਧਾਰੀ ਆਪ ਪ੍ਰਤੀ ਆਪਣਾ ਜ਼ੋਰਦਾਰ ਰੋਸ ਵੀ ਦਿਖਾਇਆ | ਪਰ ਥਾਲ਼ੀ ਵਿਚ ਬੈਠੇ ਬਠਾਏ ਸੱਤਾਧਾਰੀ ਪਾਰਟੀ ਨੂੰ ਨਗਰ ਕੌਂਸਲ ਦੀ ਮੇਜ਼ਬਾਨੀ ਹਾਸਲ ਹੋ ਗਈ | ਹੁਣ ਫਿਰ ਇਸੇ ਤਰਾਂ ਦਾ ਡਰ ਵਿਰੋਧੀ ਧਿਰਾਂ ਨੂੰ ਸਤਾਉਣ ਲੱਗ ਪਿਆ ਹੈ | ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਖੀ ਪਰਮਜੀਤ ਸਿੰਘ ਢਿੱਲੋਂ ਨੇ ਵੱਖੋ-ਵੱਖਰੀ ਗੱਲਬਾਤ ਦੌਰਾਨ ਦੱਸਿਆ ਕਿ ਹੋ ਸਕਦਾ ਹੈ ਕਿ ਨਗਰ ਕੌਂਸਲ ਦੇ ਸਮੇਂ ਦਾ ਉਹ ਕਾਲਾ ਇਤਿਹਾਸ ਮੁੜ ਦੁਹਰਾਇਆ ਜਾਵੇ ਪਰ ਉਨ੍ਹਾਂ ਦਾ ਲੋਕਤੰਤਰ ਵਿਚ ਪੂਰਾ ਵਿਸ਼ਵਾਸ ਹੈ ਤੇ ਉਨ੍ਹਾਂ ਦੇ ਉਮੀਦਵਾਰ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਆਪਣੇ ਖੇਤਰ ਵਿਚ ਡਟੇ ਹੋਏ ਹਨ | ਜੇਕਰ ਸਾਰਾ ਕੁੱਝ ਬੇਰੋਕ ਟੋਕ ਤੇ ਧੱਕੇਸ਼ਾਹੀ ਨਹੀਂ ਹੁੰਦੀ ਤਾਂ ਇਸ ਵਾਰ ਇਤਿਹਾਸ ਮਾਹੌਲ ਦੇਖਣ ਨੂੰ ਮਿਲੇਗਾ |
ਕਿਸੇ ਉਮੀਦਵਾਰ ਨੂੰ ਨਹੀਂ ਹੋ ਰਹੀ ਪ੍ਰੇਸ਼ਾਨੀ-ਬੀ. ਡੀ. ਪੀ. ੳ.
4 ਦਸੰਬਰ ਬਲਾਕ ਮਾਛੀਵਾੜਾ ਦੇ 16 ਜ਼ੋਨ ਅਤੇ 2 ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਆਖ਼ਰੀ ਦਿਨ ਹੈ ਤੇ 3 ਦਸੰਬਰ ਤੱਕ ਲਗਭਗ ਸਾਰੇ ਉਮੀਦਵਾਰਾਂ ਨੂੰ ਐਨ. ਓ. ਸੀ. ਦੇ ਦਿੱਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਬੀ. ਡੀ. ਪੀ. ੳ. ਮਾਛੀਵਾੜਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਬੰਧਿਤ ਸਟਾਫ਼ ਦਿੱਤੇ ਗਏ ਸਮੇਂ ਅਨੁਸਾਰ ਹਾਜ਼ਰ ਹੈ ਤੇ ਜੇਕਰ ਕਿਸੇ ਨੂੰ ਫਿਰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ |
ਪਿਛਲੀ ਖ਼ਬਰ ਖੱਤਰੀ ਸਭਾ ਭਾਰਤ ਦੀ ਕੇਂਦਰੀ ਕਮੇਟੀ ਦੀ ਪ੍ਰਧਾਨਗੀ ਲਈ ਜੋਰ ਅਜ਼ਮਾਈ ਜ਼ੋਰਾਂ 'ਤੇ ਅਗਲੀ ਖ਼ਬਰ ਪਿੰਡ ਭੌਰਲੇ ਦੇ 80ਵਾਂ ਖੇਡ ਮੇਲੇ ਦੀਆਂ ਤਰੀਕਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।