ਮਾਛੀਵਾੜਾ ਸਾਹਿਬ, 3 ਦਸੰਬਰ (ਮਨੋਜ ਕੁਮਾਰ)-ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 14 ਦਸੰਬਰ ਨੂੰ ਹੋਣਗੀਆਂ ਤੇ 17 ਦਸੰਬਰ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਆਵੇਗਾ ¢ ਇਸ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ 4 ਦਸੰਬਰ ਤੱਕ ਆਪਣੀਆਂ ਆਪਣੀਆਂ ਨਾਮਜ਼ਦਗੀਆਂ ਭਰ ਸਕਦੇ ਹਨ | ਜਦੋਂ ਕਿ 3 ਦਸੰਬਰ ਤੱਕ ਮਹਿਜ਼ 5 ਉਮੀਦਵਾਰਾਂ ਨੇ ਹੀ ਆਪਣੇ ਕਾਗ਼ਜ਼ ਦਾਖਲ ਕੀਤੇ ਹਨ, ਜਿਹੜੇ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਜੁੜੇ ਹੋਏ ਹਨ¢ ਸਹਾਇਕ ਰਿਟਰਨਿੰਗ ਅਫ਼ਸਰ (ਏ. ਆਰ. ਓ.) ਗੁਰਦੀਪ ਸਿੰਘ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਫਿਲਹਾਲ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਹੋ ਸਕਦਾ ਹੈ ਕਿ ਬਾਕੀ ਸਾਰੇ ਉਮੀਦਵਾਰ ਕੱਲ੍ਹ, ਆਖ਼ਰੀ ਦਿਨ ਆਪਣੇ ਕਾਗ਼ਜ਼ ਦਾਖਲ ਕਰਨ¢ ਕਿਉਂਕਿ ਕੱਲ੍ਹ ਤੋਂ ਬਾਅਦ ਕੋਈ ਹੋਰ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ ¢ ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੀ 5 ਤਰੀਕ ਨੂੰ ਜਾਂਚ ਕੀਤੀ ਜਾਵੇਗੀ |