07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਸਤਾਰ ਮੁਕਾਬਲੇ ਕਰਵਾਏ

ਅਜੀਤ ਡੈਸਕ 21-11-2025
ਮਾਛੀਵਾੜਾ ਸਾਹਿਬ, 20 ਨਵੰਬਰ (ਮਨੋਜ ਕੁਮਾਰ)-ਬਾਬਾ ਸੁੰਦਰ ਦਾਸ ਜੀ ਵੈੱਲਫੇਅਰ ਕਲੱਬ ਅਤੇ ਐਨ. ਆਰ. ਆਈਜ਼. ਦੇ ਸਹਿਯੋਗ ਨਾਲ ਬੀਤੀ ਦਿਨੀਂ ਗੁਰੁਦਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਤੱਖਰਾਂ ਵਿਖੇ 1 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ¢ ਇਸ ਮੁਕਾਬਲੇ ਵਿਚ ਲਗਭਗ 80 ਤੋਂ 90 ਬੱਚਿਆਂ ਨੇ ਹਿੱਸਾ ਲਿਆ ਅਤੇ ਸੁੰਦਰ ਦਸਤਾਰਾਂ ਸਜਾਈਆਂ¢ ਇਹ ਮੁਕਾਬਲਾ 2 ਗਰੁੱਪਾਂ ਵਿਚ ਕਰਵਾਇਆ ਗਿਆ ¢ 1 ਤੋਂ 10 ਅਤੇ 11 ਤੋਂ 15 ਸਾਲ, ਬੱਚਿਆਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਗੁਰੁਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਸਹਿਯੋਗ ਮਿਲਿਆ¢ ਪਹਿਲੇ ਗਰੁੱਪ 1 ਤੋਂ 10 ਵਿਚ ਇਸ਼ਾਨਦੀਪ ਸਿੰਘ ਪਿੰਡ ਪੂੰਨੀਆਂ ਨੇ ਪਹਿਲਾ ਸਥਾਨ, ਜਿਆਨਜੋਤ ਸਿੰਘ ਪਿੰਡ ਤੱਖਰਾਂ ਨੇ ਦੂਸਰਾ ਸਥਾਨ, ਗੁਰਫਤਹਿ ਸਿੰਘ ਪਿੰਡ ਤੱਖਰਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ¢ ਦੂਸਰੇ ਗਰੁੱਪ 11 ਤੋਂ 15 ਵਿਚ ਜੁਗਰਾਜ ਸਿੰਘ ਪਿੰਡ ਜਟਾਣਾ ਨੇ ਪਹਿਲਾ ਸਥਾਨ, ਹਰਵਿੰਦਰ ਸਿੰਘ ਪਿੰਡ ਲੱਖੋਵਾਲ ਨੇ ਦੂਜਾ ਸਥਾਨ ਤੇ ਹਰਸ਼ਾਨ ਸਿੰਘ ਭਾਗਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਭੀਮ ਸਿੰਘ, ਜਗਦੇਵ ਸਿੰਘ, ਕਰਨੈਲ ਸਿੰਘ ਤੇ ਕਲੱਬ ਮੈਂਬਰ ਗਗਨਦੀਪ ਸਿੰਘ, ਅਵਰਿੰਦਰ ਸਿੰਘ, ਦੀਪਕ ਸਿੰਘ, ਗੁਰਸੇਵਕ ਸਿੰਘ, ਜਸਜੋਤ ਸਿੰਘ, ਡਾ. ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਵਿਕਰਮਜੀਤ ਸਿੰਘ ਹਾਜ਼ਰ ਸਨ¢
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲਾ ਅਗਲੀ ਖ਼ਬਰ ਪਿ੍ੰਸੀਪਲ ਦੀਆਂ ਤਰੱਕੀਆਂ ਲਈ ਕਾਰਵਾਈ ਦਾ ਲੈਕਚਰਾਰ ਯੂਨੀਅਨ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।