07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲਾ

ਅਜੀਤ ਡੈਸਕ 21-11-2025
ਦੋਰਾਹਾ, 20 ਨਵੰਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲਾ ਅਧਿਆਪਕਾ ਮਨਪ੍ਰੀਤ ਅਤੇ ਤਰਮਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ | ਪਿ੍ੰਸੀਪਲ ਮੋਨਿਕਾ ਸਾਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਅਤੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ | ਇਸ ਮੌਕੇ ਇਨਾਹਤਪ੍ਰੀਤ ਪੰਤ ਨੇ ਜੱਜ ਦੀ ਭੂਮਿਕਾ ਨਿਭਾਈ | ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ | ਮੁੱਖ -ਮਹਿਮਾਨ ਡਾਇਰੈਕਟਰ ਤਪਵੀਰ ਸਿੰਘ ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਹਲਕਾ ਖੰਨਾ ਦੇ ਪਿੰਡ ਮਾਜਰੀ ਨੂੰ ਮਿਲੀ ਵੱਡੀ ਸੌਗਾਤ, ਗੁਰਕੀਰਤ ਦੀ ਅਗਵਾਈ ਵਿਚ ਅਮਰ ਸਿੰਘ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਦਸਤਾਰ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।